ਧੋਨੀ ਨੇ ਬਣਾਇਆ 'ਆਤਿਸ਼ੀ' ਰਿਕਾਰਡ
ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਨਾਂ ਦਰਜ ਸੀ।
ਇਸ ਰਿਕਾਰਡ ਨਾਲ ਧੋਨੀ ਦੁਨੀਆਂ ਦੇ ਦੂਜੇ ਅਜਿਹੇ ਵਿਕਟਕੀਪਰ ਬਣ ਗਏ ਜਿਸ ਨੇ ਆਪਣੇ ਘਰੇਲੂ ਮੈਦਾਨਾਂ ਵਿੱਚ 4 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਸਚਿਨ ਤੋਂ ਬਾਅਦ ਤੇ ਧੋਨੀ ਤੋਂ ਪਹਿਲਾਂ ਕੋਈ ਵੀ ਭਾਰਤੀ ਬੱਲੇਬਾਜ਼ ਅਜਿਹਾ ਨਹੀਂ ਕਰ ਸਕਿਆ।
ਇਸ ਸੂਚੀ ਦੇ ਸਿਖਰ 'ਤੇ ਸਿਰਫ਼ ਸਚਿਨ ਤੇਂਦੂਲਕਰ ਹਨ।
ਧੋਨੀ ਭਾਰਤ ਦੀ ਧਰਤੀ 'ਤੇ 4000 ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ।
ਧੋਨੀ ਨੇ ਅੰਤ ਤਕ ਬੱਲੇਬਾਜ਼ੀ ਕਰਦਿਆਂ ਅਹਿਨ 79 ਦੌੜਾਂ ਦਾ ਯੋਗਦਾਨ ਪਾਇਆ। ਇਸ ਨਾਲ ਹੀ ਉਨ੍ਹਾਂ ਦਾ ਨਾਂ ਇੱਕ ਵੱਡੀ ਲਿਸਟ ਵਿੱਚ ਸ਼ਾਮਲ ਹੋ ਗਿਆ।
ਹਾਰਦਿਕ ਪੰਡਿਆ 83 ਦੌੜਾਂ ਬਣਾ ਕੇ ਐਡਮ ਜੰਪਾ ਦੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਆਪਣਾ ਵਿਕਟ ਗੁਆ ਬੈਠੇ।
ਪੰਜ ਵਿਕਟ ਡਿੱਗਣ ਤੋਂ ਬਾਅਦ ਧੋਨੀ ਨੇ ਹਾਰਦਿਕ ਪੰਡਿਆ ਨਾਲ ਬੇਮਿਸਾਲ ਪਾਰੀ ਖੇਡਦਿਆਂ ਮੈਚ ਦਾ ਸਾਰਾ ਦਬਾਅ ਆਸਟ੍ਰੇਲੀਆ 'ਤੇ ਪਾ ਦਿੱਤਾ।
ਕਪਤਾਨ ਕੋਹਲੀ ਸਮੇਤ ਹੋਰ ਬੱਲੇਬਾਜ਼ ਵੀ 100 ਦੌੜਾਂ ਬਣਾਉਣ ਤਕ ਟੀਮ ਦੇ 5 ਬੱਲੇਬਾਜ਼ ਆਊਟ ਹੋ ਚੁੱਕੇ ਸਨ।
ਸ਼ੁਰੂਆਤ ਮਾੜੀ ਹੋਣ ਕਾਰਨ ਇੱਕ ਸਮੇਂ ਭਾਰਤ ਬੜੀ ਮੁਸ਼ਕਲ ਵਾਲੀ ਹਾਲਤ ਵਿੱਚ ਆ ਗਿਆ ਸੀ।
ਹਾਰਦਿਕ ਪੰਡਿਆ ਦੀ ਆਤਿਸ਼ੀ ਪਾਰੀ ਦੇ ਨਾਲ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸਾਂਝੇਦਾਰੀ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਵਿਰੁੱਧ ਪਹਿਲੇ ਇੱਕ ਦਿਨਾਂ ਮੈਚ ਵਿੱਚ 281 ਦੌੜਾਂ ਦਾ ਟੀਚਾ ਖੜ੍ਹਾ ਕਰ ਦਿੱਤਾ।