ਭਾਰਤ ਦੀ ਇਤਿਹਾਸਕ ਜਿੱਤ 'ਚ ਛੱਕਿਆਂ ਦਾ WORLD RECORD
ਭਾਰਤ ਦੇ ਸਾਹਮਣੇ 167 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਇੰਡੀਆ ਨੇ ਆਖ਼ਰੀ ਗੇਂਦ 'ਤੇ ਹਾਸਲ ਕਰ ਲਿਆ ਸੀ।
ਦਿਨੇਸ਼ ਕਾਰਤਿਕ ਟੀ 20 ਕੌਮਾਂਤਰੀ ਦੇ ਇਤਿਹਾਸ ਵਿੱਚ ਅੰਤਮ ਗੇਂਦ 'ਤੇ ਪੰਜ ਜਾਂ ਉਸ ਤੋਂ ਜ਼ਿਆਦਾ ਦੌੜਾਂ ਦੀ ਲੋੜ ਹੋਣ 'ਤੇ ਛੱਕਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਆਪਣੀ ਇਸ ਸ਼ਾਨਦਾਰ ਪਾਰੀ ਦੇ ਨਾਲ ਦਿਨੇਸ਼ ਕਾਰਤਿਕ ਨੇ ਇੱਕ ਅਜਿਹਾ ਰਿਕਾਰਡ ਛੋਹ ਲਿਆ ਹੈ ਜੋ ਟੀ 20 ਕੌਮਾਂਤਰੀ ਕ੍ਰਿਕੇਟ ਦੇ ਇਤਿਹਾਸ ਵਿੱਚ ਕੋਈ ਦੂਜਾ ਬੱਲੇਬਾਜ਼ ਨਹੀਂ ਕਰ ਸਕਿਆ।
ਦਿਨੇਸ਼ ਕਾਰਤਿਕ ਉਦੋਂ ਮੈਦਾਨ ਵਿੱਚ ਆਏ ਜਦੋਂ ਪਾਂਡੇ ਦੀ ਵਿਕਟ ਡਿੱਗੀ। ਕਾਰਤਿਕ ਨੇ ਜਦ ਖੇਡਣਾ ਸ਼ੁਰੂ ਕੀਤਾ ਤਾਂ ਆਖਰੀ ਦੋ ਓਵਰਾਂ ਵਿੱਚ 34 ਦੌੜਾਂ ਦੀ ਲੋੜ ਸੀ, ਜਿਸ ਨੂੰ ਉਨ੍ਹਾਂ ਪੂਰਾ ਕਰ ਦਿੱਤਾ।
ਕਾਰਤਿਕ 19ਵੇਂ ਓਵਰ ਵਿੱਚ ਬੱਲੇਬਾਜ਼ੀ ਲਈ ਤੇ 8 ਗੇਂਦਾਂ 'ਤੇ 29 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਮੈਚ ਭਾਰਤ ਦੀ ਝੋਲੀ ਵਿੱਚ ਪਾ ਦਿੱਤੀ। ਉਨ੍ਹਾਂ ਮੈਚ ਦੀ ਆਖ਼ਰੀ ਗੇਂਦ 'ਤੇ ਐਕਸਟ੍ਰਾ ਕਵਰ ਵਾਲੇ ਪਾਸੇ ਛੱਕਾ ਜੜ ਕੇ ਮੈਚ ਦਾ ਨਕਸ਼ਾ ਹੀ ਬਦਲ ਦਿੱਤਾ।
ਟੀਮ ਇੰਡੀਆ ਦੀ ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ ਦਿਨੇਸ਼ ਕਾਰਤਿਕ ਜਿਨ੍ਹਾਂ ਹਾਰੀ ਹੋਈ ਬਾਜ਼ੀ ਜਿੱਤ ਵਿੱਚ ਬਦਲ ਦਿੱਤੀ।
ਨਿਦਹਾਸ ਟ੍ਰਾਫ਼ੀ ਦੇ ਫਾਈਨਲ ਮੁਕਾਬਲੇ ਦੀ ਆਖ਼ਰੀ ਗੇਂਦਰ ਵਿੱਚ ਦਿਨੇਸ਼ ਕਾਰਤਿਕ ਦੇ ਛੱਕੇ ਨਾਲ ਭਾਰਤ ਨੇ ਸੀਰੀਜ਼ ਆਪਣੇ ਨਾਂ ਕਰ ਲਈ ਹੈ।