ਬੈਗ ਵਾਲੀ ਦੁਕਾਨ 'ਤੇ ਦਿਨੇਸ਼ ਕਾਰਤਿਕ ਨਾਲ ਬਦਤਮੀਜ਼ੀ, ਰੋਹਿਤ ਨੇ ਦੱਸਿਆ ਹੱਲ
ਦਰਅਸਲ ਰੋਹਿਤ ਸ਼ਰਮਾ ਤੇ ਆਰ. ਅਸ਼ਵਿਨ ਇਸੇ ਬੈਗ ਕੰਪਨੀ ਦੇ ਬ੍ਰੈਂਡ ਅੰਬੈਸੇਡਰ ਹਨ।
ਰੋਹਿਤ ਨੇ ਕਾਰਤਿਕ ਨੂੰ ਟੈਗ ਕਰਦਿਆਂ ਲਿਖਿਆ, ਬ੍ਰੋ ਅਰਿਸਟੋਕ੍ਰੇਟ ਬੈਗਸ ਨਾਲ ਇਵੇਂ ਨਹੀਂ ਹੁੰਦਾ।
ਪਰ ਇਸ ਪੂਰੇ ਮਾਮਲੇ ਵਿੱਚ ਕਾਰਤਿਕ ਦੇ ਸਾਥੀ ਖਿਡਾਰੀ ਰੋਹਿਤ ਸ਼ਰਮਾ ਮਜ਼ੇ ਲੈਣ ਤੋਂ ਬਾਜ਼ ਨਹੀਂ ਆਇਆ।
ਆਪਣੇ ਟਵੀਟ ਨਾਲ ਕਾਰਤਿਕ ਨੇ ਸੂਟਕੇਸ ਬਣਾਉਣ ਵਾਲੀ ਕੰਪਨੀ ਡੈਲਸੀ ਪੈਰਿਸ ਨੂੰ ਵੀ ਟੈਗ ਕਰ ਦਿੱਤਾ।
ਕਾਰਤਿਕ ਨੇ ਲਿਖਿਆ, ਮੈਂ ਇਸ ਨੂੰ ਸਿਰਫ ਇੱਕ ਟੂਰ 'ਤੇ ਹੀ ਲੈ ਕੇ ਗਿਆ ਤੇ ਵੇਖੋ ਇਹ ਕਿਵੇਂ ਹੋ ਗਿਆ ਤੇ ਵਾਰੰਟੀ ਵਿੱਚ ਹੋਣ ਕਾਰਨ ਜਦੋਂ ਮੈਂ ਇਸ ਨੂੰ ਦੁਕਾਨ 'ਤੇ ਲੈ ਕੇ ਗਿਆ ਤਾਂ ਸਟੋਰ 'ਤੇ ਉਸ ਨਾਲ ਸਹੀ ਵਤੀਰਾ ਨਹੀਂ ਕੀਤਾ ਗਿਆ। ਆਪਣੇ ਗਾਹਕਾਂ ਨਾਲ ਵਿਹਾਰ ਕਰਨ ਦਾ ਇਹ ਸਹੀ ਤਰੀਕਾ ਨਹੀਂ।
ਦਿਨੇਸ਼ ਕਾਰਤਿਕ ਨੇ ਅੱਜ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਆਪਣੇ ਸੂਟਕੇਸ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਆਪਣੇ ਨਾਲ ਵਾਪਰੀ ਇਸ ਘਟਨਾ ਬਾਰੇ ਦੱਸਿਆ।
ਨਿਊਜ਼ੀਲੈਂਡ ਖਿਲਾਫ ਇੱਕ ਦਿਨਾ ਤੇ ਟੀ 20 ਮੈਚਾਂ ਦੌਰਾਮ ਟੀਮ ਦਾ ਹਿੱਸਾ ਰਹੇ ਬੱਲੇਬਾਜ਼ ਦਿਨੇਸ਼ ਕਾਰਤਿਕ ਨਾਲ ਇੱਕ ਸੂਟਕੇਸ ਕੰਪਨੀ ਨੇ ਬਦਤਮੀਜ਼ੀ ਕੀਤੀ ਹੈ।