✕
  • ਹੋਮ

ਟਵੀਟ ਕਰ ਜਤਾਈ ਹਾਰ ਦੀ ਨਿਰਾਸ਼ਾ

ਏਬੀਪੀ ਸਾਂਝਾ   |  15 Aug 2016 08:28 AM (IST)
1

2

ਦੀਪਾ ਨੇ ਦੇਸ਼ ਲਈ ਅਜਿਹਾ ਕਾਰਨਾਮਾ ਕਰ ਦਿੱਤਾ ਹੈ ਜੋ ਕਿਸੇ ਵੀ ਹੋਰ ਜਿਮਨਾਸਟ ਲਈ ਦੁਹਰਾਉਣਾ ਮੁਸ਼ਕਿਲ ਹੈ ਅਤੇ ਦੀਪਾ ਨੂੰ ਉਸਦੇ ਫੈਨਸ ਵੀ ਇਹੀ ਸੁਨੇਹਾ ਲਗਾ ਰਹੇ ਹਨ ਕਿ ਮੈਡਲ ਨਾ ਜਿੱਤਣ ਦਾ ਦੁਖ ਨਾ ਮਨਾਓ ਬਲਕਿ ਦੇਸ਼ ਦਾ ਦਿਲ ਜਿੱਤਣ ਦੀ ਖੁਸ਼ੀ ਮਨਾਓ।

3

4

Follow Dipa Karmakar ‏@idipakarmakar Dear 1.3 billion peoples, can't make your dreams come true. Sorry again for that, can't stop blaming myself for what happens!

5

ਦੀਪਾ ਦੇ ਟਵੀਟ - Follow Dipa Karmakar ‏@idipakarmakar Sorry to 1.3 billions peoples i can't make it possible. But tried hard to do so. If possible forgive me!

6

ਪਰ ਇਸ ਈਵੈਂਟ 'ਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਦੀਪਾ ਕਰਮਾਕਰ ਨੇ ਟਵੀਟ ਕੀਤਾ ਅਤੇ ਦੇਸ਼ ਨੂੰ ਕਿਹਾ ਕਿ ਓਹ ਮੈਡਲ ਨਹੀਂ ਜਿੱਤ ਸਕੀ ਇਸਲਈ ਉਸਨੂੰ ਦੇਸ਼ ਮਾਫ ਕਰ ਦਵੇ। ਦੀਪਾ ਨੇ ਇਹ ਟਵੀਟ ਇੱਕ ਵਾਰ ਨਹੀਂ ਸਗੋਂ 2 ਵਾਰ ਕੀਤਾ।

7

ਐਤਵਾਰ ਦੇ ਦਿਨ ਭਾਰਤ ਲਈ ਦੀਪਾ ਕਰਮਾਕਰ ਨੇ ਇਤਿਹਾਸ ਰਚ ਦਿੱਤਾ। ਦੀਪਾ ਮੈਡਲ ਤੋਂ ਇੱਕ ਕਦਮ ਦੂਰ ਰਹਿ ਗਈ। ਦੀਪਾ ਨੇ ਪਹਿਲਾਂ ਵਾਲਟ ਈਵੈਂਟ ਦੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚਿਆ ਅਤੇ ਫਿਰ ਫਾਈਨਲ 'ਚ ਚੌਥਾ ਸਥਾਨ ਹਾਸਿਲ ਕਰ ਕਮਾਲ ਕਰ ਦਿੱਤਾ। ਦੀਪਾ ਨੇ ਫਾਈਨਲ 'ਚ 15.066 ਦਾ ਸਕੋਰ ਹਾਸਿਲ ਕੀਤਾ ਅਤੇ ਦੀਪਾ ਆਖਿਰ ਤਕ ਮੈਡਲ ਦੀ ਦਾਵੇਦਾਰ ਬਣੀ ਹੋਈ ਸੀ। ਦੀਪਾ ਨੇ ਓਹ ਕਰ ਵਿਖਾਇਆ ਜੋ ਹੁਣ ਤਕ ਭਾਰਤ ਦਾ ਕੋਈ ਜਿਮਨਾਸਟ ਨਹੀਂ ਕਰ ਪਾਇਆ ਸੀ।

8

9

ਪਰ ਹੁਣ ਇਹ ਕਾਮਯਾਬੀ ਹਾਸਿਲ ਕਰਨ ਵਾਲੀ ਦੀਪਾ ਕਰਮਾਕਰ ਵਾਰ-ਵਾਰ ਮੁਆਫੀ ਮੰਗ ਰਹੀ ਹੈ। ਦੇਸ਼ ਨੂੰ ਆਪਣੀ ਇਸ ਬੇਟੀ 'ਤੇ ਮਾਣ ਹੋ ਰਿਹਾ ਹੈ ਪਰ ਦੇਸ਼ ਦੀ ਬੇਟੀ ਦੇਸ਼ ਤੋਂ ਮੁਆਫੀ ਮੰਗਦੀ ਨਹੀਂ ਥੱਕ ਰਹੀ।

10

ਰੀਓ ਓਲੰਪਿਕਸ 'ਚ ਐਤਵਾਰ ਦੇ ਦਿਨ ਇਸ ਓਲੰਪਿਕਸ ਦੀ ਭਾਰਤ ਦੀ ਸਭ ਤੋਂ ਵੱਡੀ ਕਾਮਯਾਬੀ ਵੇਖਣ ਨੂੰ ਮਿਲੀ। ਇਹ ਕਾਮਯਾਬੀ ਮੈਡਲ ਦੇ ਰੂਪ 'ਚ ਨਹੀਂ ਆਈ, ਪਰ ਇਹ ਅਜਿਹੀ ਕਾਮਯਾਬੀ ਸੀ ਜਿਸਨੂੰ ਵੇਖਣ ਲਈ ਭਾਰਤ ਨੇ ਲੰਮੇ ਸਮੇਂ ਤੋਂ ਉਡੀਕ ਕੀਤੀ ਸੀ।

  • ਹੋਮ
  • ਖੇਡਾਂ
  • ਟਵੀਟ ਕਰ ਜਤਾਈ ਹਾਰ ਦੀ ਨਿਰਾਸ਼ਾ
About us | Advertisement| Privacy policy
© Copyright@2026.ABP Network Private Limited. All rights reserved.