ਬੰਦੂਕਾਂ 'ਚ ਆਜ਼ਾਦੀ!!
15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ 'ਤੇ ਤਿਰੰਗਾ ਝੰਡਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਮੋਦੀ ਲਾਲ ਕਿਲ੍ਹੇ ਤੋਂ ਤੀਜੀ ਵਾਰੀ ਭਾਸ਼ਣ ਦੇਣਗੇ। ਲਾਲ ਕਿਲ੍ਹੇ ਦੀ ਸੁਰੱਖਿਆ ਇਸ ਵਾਰੀ ਕਈ ਪੱਖਾਂ ਤੋਂ ਸਖ਼ਤ ਹੋਵੇਗੀ। ਲਾਲ ਕਿਲ੍ਹੇ ਦੇ ਉੱਪਰ ਡਰੋਨ ਨਾਲ ਸੁਰੱਖਿਆ ਕੀਤੀ ਜਾਵੇਗੀ ਤੇ ਲਾਲ ਕਿਲ੍ਹੇ ਦੀ ਜ਼ਮੀਨ ਦੇ ਹੇਠਾਂ ਵੀ ਫੋਰਸ ਤਾਇਨਾਤ ਕੀਤੀ ਗਈ ਹੈ।
Download ABP Live App and Watch All Latest Videos
View In Appਇਹ ਸੁਰੱਖਿਆ ਦਸਤੇ ਅਸਾਲਟ ਰਾਈਫ਼ਲਾਂ, ਹੈਲਮਟ ਅਤੇ ਦੂਰਬੀਨਾਂ ਨਾਲ ਲੈਸ ਹੋਣਗੇ। ਲਾਲ ਕਿਲ੍ਹੇ ਵਿੱਚ ਪਹਿਲੀ ਵਾਰ ਦਸ ਪੜਾਵੀ ਸੁਰੱਖਿਆ ਵਿਵਸਥਾ ਦਾ ਪ੍ਰਬੰਧ ਕੀਤਾ ਗਿਆ ਹੈ।
ਜ਼ਾਦੀ ਦਿਵਸ ਸਮਾਗਮ ਮੌਕੇ ਲਾਲ ਕਿਲ੍ਹੇ 'ਤੇ ਅੱਤਵਾਦੀ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਸਮਾਨ ਤੋਂ ਲੈ ਕੇ ਜ਼ਮੀਨ ਤੱਕ ਅਤੇ ਲਾਲ ਕਿਲ੍ਹੇ ਦੇ ਅੰਦਰ ਕਈ ਪੱਧਰਾਂ ਦੀ ਸੁਰੱਖਿਆ ਦਾ ਸਖ਼ਤ ਇੰਤਜ਼ਾਮ ਕੀਤਾ ਗਿਆ ਹੈ।
ਦੇਸ਼ 70ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪਰ ਇਹ ਬੜੀ ਰੌਚਿਕ ਗੱਲ ਹੈ ਕਿ ਆਜ਼ਾਦੀ ਦਿਹਾੜਾ ਬੰਦੂਕਾਂ ਦੇ ਛਾਏ ਹੇਠ ਮਨਾਇਆ ਜਾ ਰਿਹਾ ਹੈ। ਇਕੱਲੀ ਦਿੱਲੀ 'ਚ ਹੀ ਆਜ਼ਾਦੀ ਦਿਹਾੜੇ 'ਤੇ 45,000 ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਦਿੱਲੀ ਪੁਲਿਸ ਅਤੇ ਨੀਮ ਫ਼ੌਜੀ ਦਸਤਿਆਂ ਦੇ ਨੌਂ ਹਜ਼ਾਰ ਤੋਂ ਵੱਧ ਜਵਾਨ ਲਾਲ ਕਿਲੇ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਾਇਨਾਤ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦੇ ਕਾਫ਼ਲੇ 'ਤੇ ਨਜ਼ਰ ਰੱਖਣ ਲਈ ਸੀ ਸੀ ਟੀ ਵੀ ਕੈਮਰਿਆਂ ਦੀ ਲਾਈਨ ਲਗਾਈ ਗਈ।
ਦਿੱਲੀ ਰੇਲਵੇ ਸਟੇਸ਼ਨ ਦੀ ਕਾਰਗੋ ਸਹੂਲਤ ਵੀ 15 ਅਗਸਤ ਤੱਕ ਬੰਦ ਰਹੇਗੀ। ਲਾਲ ਕਿਲ੍ਹੇ ਦੀ ਕੋਲ ਮਹੱਤਵਪੂਰਨ ਥਾਵਾਂ 'ਤੇ 300 ਤੋਂ ਵੱਧ ਸਾਰਪ ਸ਼ੂਟਰ ਤੈਨਾਤ ਹੋਣਗੇ।
- - - - - - - - - Advertisement - - - - - - - - -