ਰੀਓ 'ਚ ਭਾਰਤ ਦਾ ਨਿਰਾਸ਼ਾਜਨਕ ਐਤਵਾਰ
Download ABP Live App and Watch All Latest Videos
View In Appਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਟੈਨਿਸ 'ਚ ਭਾਰਤ ਦੀ ਇੱਕ ਵੱਡੀ ਉਮੀਦ ਬਣ ਕੇ ਉਭਰੇ ਸਨ। ਦੋਨਾ ਨੇ ਸੈਮੀਫਾਈਨਲ 'ਚ ਐਂਟਰੀ ਕਰ ਭਾਰਤ ਦੀ ਮੈਡਲ ਦੀ ਉਮੀਦ ਵਧ ਦਿੱਤੀ ਸੀ। ਪਰ ਫਿਰ ਪਹਿਲਾਂ ਇਹ ਜੋੜੀ ਸੈਮੀਫਾਈਨਲ ਹਾਰੀ ਅਤੇ ਫਿਰ ਇਹ ਜੋੜੀ ਐਤਵਾਰ ਨੂੰ ਹੋਇਆ ਕਾਂਸੀ ਦੇ ਤਗਮੇ ਦਾ ਮੈਚ ਵੀ ਹਾਰ ਗਈ। ਸਾਨੀਆ-ਬੋਪੰਨਾ ਦੀ ਜੋੜੀ ਨੂੰ ਚੈਕ ਰਿਪਬਲਿਕ ਦੀ ਲੂਸੀ ਹਾਰਡੈਕਾ ਅਤੇ ਰੈਡੇਕ ਸਟੈਪਨੇਕ ਦੀ ਜੋੜੀ ਨੇ 6-1, 7-5 ਦੇ ਫਰਕ ਨਾਲ ਮਾਤ ਦਿੱਤੀ।
ਬੈਡਮਿੰਟਨ : ਸਾਇਨਾ ਨੇਹਵਾਲ ਬਨਾਮ ਮਾਰੀਜਾ ਯੂਲੀਟੀਨਾ (ਯੂਕਰੇਨ) (ਗਰੁੱਪ 'ਜੀ' ਮੈਚ)
ਲੰਡਨ ਓਲੰਪਿਕਸ 'ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਾਇਨਾ ਨਹਿਵਾਲ ਰੀਓ ਓਲੰਪਿਕਸ ਤੋਂ ਬਾਹਰ ਹੋ ਗਈ ਹੈ। ਗਰੁੱਪ 'ਜੀ' ਦੇ ਆਪਣੇ ਦੂਜੇ ਮੈਚ 'ਚ ਸਾਇਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਮੈਡਲ ਦੀ ਮੁੱਖ ਦਾਵੇਦਾਰ ਸੀ ਪਰ ਸਾਇਨਾ ਨੂੰ ਯੂਕਰੇਨ ਦੀ ਮਾਰੀਜਾ ਯੂਲੀਟੀਨਾ ਨੇ ਸਿਧੇ ਸੈਟਾਂ 'ਚ 21-18, 21-19 ਦੇ ਫਰਕ ਨਾਲ ਮਾਤ ਦੇ ਦਿੱਤੀ। ਸਾਇਨਾ ਇੱਕ ਸਮੇਂ ਦੂਜੇ ਸੈਟ 'ਚ 11-0 ਨਾਲ ਲੀਡ ਕਰ ਰਹੀ ਸੀ ਪਰ ਦਮਦਾਰ ਸਥਿਤੀ ਚੋਂ ਦੇਸ਼ ਦੀ ਦਿੱਗਜ ਬੈਡਮਿੰਟਨ ਖਿਡਾਰਨ ਆਪਣੇ ਮੈਚ ਗਵਾ ਬੈਠੀ।
ਪੀ.ਵੀ ਸਿੰਧੂ ਬਨਾਮ ਮਿਸ਼ੇਲ ਲੀ (ਕੈਨੇਡਾ) (ਗਰੁੱਪ 'ਐਮ' ਮੈਚ) - ਪੀ.ਵੀ. ਸਿੰਧੂ ਨੇ ਦਮਦਾਰ ਖੇਡ ਵਿਖਾਉਂਦਿਆਂ ਕੈਨੇਡਾ ਦੀ ਮਿਸ਼ੇਲ ਲੀ ਖਿਲਾਫ ਜਿੱਤ ਦਰਜ ਕਰ ਰੀਓ ਓਲੰਪਿਕਸ ਦੇ ਪ੍ਰੀਕੁਆਟਰਫਾਈਨਲ 'ਚ ਐਂਟਰੀ ਕਰ ਲਈ। ਸਿੰਧੂ ਨੇ ਮਿਸ਼ੇਲ ਲੀ ਨੂੰ 19-21, 21-15, 21-17 ਦੇ ਫਰਕ ਨਾਲ ਹਰਾਇਆ। Men's Singles : ਕੀਦੰਬੀ ਸ਼੍ਰੀਕਾਂਤ ਬਨਾਮ ਹੈਨਰੀ ਹੁਰਸਕੇਨਨ (ਸਵੀਡਨ) (ਗਰੁੱਪ 'ਐਚ' ਮੈਚ) ਭਾਰਤ ਦੇ ਕੀਦੰਬੀ ਸ਼੍ਰੀਕਾਂਤ ਨੇ ਦਮਦਾਰ ਪ੍ਰਦਰਸ਼ਨ ਕਰ ਸਵੀਡਨ ਦੇ ਹੈਨਰੀ ਹੁਰਸਕੇਨਨ ਖਿਲਾਫ 21-6, 21-18 ਦੇ ਫਰਕ ਨਾਲ ਜਿੱਤ ਦਰਜ ਕੀਤੀ।
ਮੁੱਕੇਬਾਜ਼ੀ 'ਚ ਭਾਰਤ ਨੂੰ ਦੂਜੀ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਦੇ ਦਿਨ ਮਨੋਜ ਕੁਮਾਰ ਆਪਣਾ ਪ੍ਰੀਕੁਆਟਰਫਾਈਨਲ ਮੁਕਾਬਲਾ ਹਾਰ ਗਏ। ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਫਾਜ਼ਲੀਦੀਨ ਗੈਬਨਾਜ਼ਾਰੋਵ ਨੇ ਮਨੋਜ ਕੁਮਾਰ ਨੂੰ 3-0 ਨਾਲ ਮਾਤ ਦਿੱਤੀ।
ਮੁੱਕੇਬਾਜ਼ੀ : 64kg - ਰਾਊਂਡ ਆਫ 16 - ਮਨੋਜ ਕੁਮਾਰ ਬਨਾਮ ਫਾਜ਼ਲੀਦੀਨ ਗੈਬਨਾਜ਼ਾਰੋਵ (ਉਜ਼ਬੇਕਿਸਤਾਨ)
ਐਤਵਾਰ ਦੇ ਰਿਜ਼ਲਟਸ
ਐਥਲੈਟਿਕਸ : ਮੈਰਾਥਨ (ਮਹਿਲਾ) ਓ.ਪੀ. ਜੈਸ਼ਾ, ਕਵਿਤਾ ਰੌਤ, ਸੁਧਾ ਸਿੰਘ
ਓਲੰਪਿਕਸ 'ਚ ਐਤਵਾਰ ਦੇ ਦਿਨ ਭਾਰਤ ਦੀ ਕਈ ਖੇਡਾਂ 'ਚ ਮੈਡਲ ਜਿੱਤਣ ਦੀ ਆਸ 'ਤੇ ਪਾਣੀ ਫਿਰ ਗਿਆ। ਹਾਕੀ, ਟੈਨਿਸ ਅਤੇ ਜਿਮਨਾਸਟਿਕਸ 'ਚ ਭਾਰਤ ਦੀ ਚੁਨੌਤੀ ਖਤਮ ਹੋ ਗਈ। ਨਾਲ ਹੀ ਸਾਇਨਾ ਨਹਿਵਾਲ ਵੀ ਆਪਣਾ ਮੈਚ ਗਵਾ ਕੇ ਓਲੰਪਿਕਸ ਤੋਂ ਬਾਹਰ ਹੋ ਗਈ।
ਸ਼ੂਟਿੰਗ : 50m ਰਾਈਫਲ 3 ਪੁਜ਼ੀਸ਼ਨ (ਕੁਆਲੀਫਿਕੇਸ਼ਨ ਰਾਊਂਡ) ਗਗਨ ਨਾਰੰਗ, ਚੈਨ ਸਿੰਘ
ਐਤਵਾਰ ਦੇ ਦਿਨ ਭਾਰਤ ਲਈ ਦੀਪਾ ਕਰਮਾਕਰ ਨੇ ਇਤਿਹਾਸ ਰਚ ਦਿੱਤਾ। ਦੀਪਾ ਮੈਡਲ ਤੋਂ ਇੱਕ ਕਦਮ ਦੂਰ ਰਹਿ ਗਈ। ਦੀਪਾ ਨੇ ਪਹਿਲਾਂ ਵਾਲਟ ਈਵੈਂਟ ਦੇ ਫਾਈਨਲ 'ਚ ਐਂਟਰੀ ਕਰ ਇਤਿਹਾਸ ਰਚਿਆ ਅਤੇ ਫਿਰ ਫਾਈਨਲ 'ਚ ਚੌਥਾ ਸਥਾਨ ਹਾਸਿਲ ਕਰ ਕਮਾਲ ਕਰ ਦਿੱਤਾ। ਦੀਪਾ ਨੇ ਫਾਈਨਲ 'ਚ 15.066 ਦਾ ਸਕੋਰ ਹਾਸਿਲ ਕੀਤਾ ਅਤੇ ਦੀਪਾ ਆਖਿਰ ਤਕ ਮੈਡਲ ਦੀ ਦਾਵੇਦਾਰ ਬਣੀ ਹੋਈ ਸੀ। ਦੀਪਾ ਨੇ ਓਹ ਕਰ ਵਿਖਾਇਆ ਜੋ ਹੁਣ ਤਕ ਭਾਰਤ ਦਾ ਕੋਈ ਜਿਮਨਾਸਟ ਨਹੀਂ ਕਰ ਪਾਇਆ ਸੀ। ਦੀਪਾ ਕਰਮਾਕਰ ਐਤਵਾਰ ਦੇ ਦਿਨ ਭਾਰਤ ਲਈ ਇਕੱਲੀ ਕਾਮਯਾਬੀ ਬਣ ਕੇ ਉਭਰੀ।
ਸ਼ੂਟਿੰਗ 'ਚ ਭਾਰਤ ਦਾ ਨਿਰਾਸ਼ਾਜਨਕ ਖੇਡ ਐਤਵਾਰ ਨੂੰ ਵੀ ਜਾਰੀ ਰਿਹਾ। ਗਗਨ ਨਾਰੰਗ ਅਤੇ ਚੈਨ ਸਿੰਘ ਨੇ 50 ਮੀਟਰ ਰਾਈਫਲ 3 ਪੋਜੀਸ਼ਨ ਈਵੈਂਟ 'ਚ ਹਾਰ ਝੱਲੀ। ਇਸ ਈਵੈਂਟ 'ਚ ਚੈਨ ਸਿੰਘ 23ਵੇਂ ਅਤੇ ਗਗਨ ਨਾਰੰਗ 33ਵੇਂ ਸਥਾਨ 'ਤੇ ਰਹੇ।
ਜਿਮਨਾਸਟਿਕਸ : ਵਾਲਟ ਈਵੈਂਟ (ਫਾਈਨਲ) - ਦੀਪਾ ਕਰਮਾਕਰ
ਅਥਲੈਟਿਕਸ ਦੇ ਮੈਰਾਥਨ ਈਵੈਂਟ 'ਚ ਐਤਵਾਰ ਦੇ ਦਿਨ ਭਾਰਤ ਨੂੰ ਨਿਰਾਸ਼ ਹੋਣਾ ਪਿਆ। ਇਸ ਈਵੈਂਟ 'ਚ ਓ.ਪੀ. ਜੈਸ਼ਾ 89ਵੇਂ ਸਥਾਨ 'ਤੇ ਰਹੀ ਜਦਕਿ ਕਵਿਤਾ ਰੌਤ ਨੂੰ 120ਵਾਂ ਸਥਾਨ ਹਾਸਿਲ ਹੋਇਆ।
ਹਾਕੀ : ਪੁਰਸ਼ ਹਾਕੀ ਕੁਆਟਰਫਾਈਨਲ - ਭਾਰਤ ਬਨਾਮ ਬੈਲਜੀਅਮ
ਭਾਰਤ ਅਤੇ ਬੈਲਜੀਅਮ ਦੀ ਟੱਕਰ ਭਾਰਤ ਲਈ ਇਤਿਹਾਸ ਰਚਣ ਦਾ ਮੌਕਾ ਲੈਕੇ ਆਈ। ਭਾਰਤ ਕੋਲ ਇਹ ਮੈਚ ਜਿੱਤ ਸੈਮੀਫਾਈਨਲ 'ਚ ਐਂਟਰੀ ਕਰਨ ਦਾ ਮੌਕਾ ਸੀ ਪਰ ਇਸ ਮੈਚ 'ਚ ਭਾਰਤ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਭਾਰਤ ਲਈ ਇਕਲੌਤਾ ਗੋਲ ਅਕਾਸ਼ਦੀਪ ਸਿੰਘ ਨੇ ਕੀਤਾ। ਭਾਰਤ ਨੇ ਮੈਚ 'ਚ ਪਹਿਲਾਂ ਗੋਲ ਕਰ ਲੀਡ ਹਾਸਿਲ ਕੀਤੀ ਸੀ। ਪਰ ਫਿਰ ਬੈਲਜੀਅਮ ਨੇ ਦਮਦਾਰ ਅਟੈਕਿੰਗ ਖੇਡ ਵਿਖਾਇਆ ਅਤੇ ਮੈਚ ਆਪਣੇ ਨਾਮ ਕਰ ਲਿਆ।
ਟੈਨਿਸ : ਮਿਕਸਡ ਡਬਲਜ਼ (ਬਰੌਂਜ਼ ਮੈਡਲ ਮੈਚ) - ਸਾਨੀਆ ਮਿਰਜ਼ਾ/ਰੋਹਨ ਬੋਪੰਨਾ ਬਨਾਮ ਲੂਸੀ ਹਾਰਡੈਕਾ/ਰੈਡੇਕ ਸਟੈਪਨੇਕ (ਚੈੱਕ ਰਿਪਬਲਿਕ)
- - - - - - - - - Advertisement - - - - - - - - -