ਨਵੀਂ ਦਿੱਲੀ - ਬਾਲੀਵੁਡ ਫਿਲਮ 'ਐਮ.ਐਸ. ਧੋਨੀ - ਦ ਅਨਟੋਲਡ ਸਟੋਰੀ' ਦੇ ਨਾਲ ਕਰੀਅਰ ਦੀ ਸ਼ੁਰੂਆਤ ਕਰ ਚੁੱਕੀ ਅਦਾਕਾਰਾ ਦਿਸ਼ਾ ਪਟਾਨੀ ਨੇ ਕਿਹਾ ਹੈ ਕਿ ਓਹ ਮਹੇਂਦਰ ਸਿੰਘ ਧੋਨੀ ਨੂੰ ਮਿਲਣ ਲਈ ਉਤਸ਼ਾਹਿਤ ਹੈ।
ਫਿਲਮ ਦੇ ਮੁਖ ਕਿਰਦਾਰ ਦੀ ਪ੍ਰੇਮਿਕਾ ਬਣੀ ਦਿਸ਼ਾ ਨੇ ਕਿਹਾ 'ਮੈਨੂੰ ਨਹੀਂ ਪਤਾ ਮੈਂ ਦਿਸ਼ਾ ਨੂੰ ਕਦ ਮਿਲਾਂਗੀ, ਪਰ ਮੈਂ ਉਨ੍ਹਾਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ। ਮੈਂ ਉਨ੍ਹਾਂ ਨਾਲ ਫਿਲਮ ਅਤੇ ਉਨ੍ਹਾਂ ਦੇ ਕਿਰਦਾਰ ਬਾਰੇ ਗਲ ਕਰਨਾ ਚਾਹੁੰਦੀ ਹਾਂ। ਇਸਤੋਂ ਪਹਿਲਾਂ ਦਿਸ਼ਾ ਤੇਲੁਗੂ ਫਿਲਮ 'ਲੋਫਰ' 'ਚ ਕੰਮ ਕਰ ਚੁੱਕੀ ਹੈ। ਦਿਸ਼ਾ ਨੇ ਹਾਲ 'ਚ ਟਾਈਗਰ ਸ਼ਰੌਫ ਨਾਲ ਇੱਕ ਵੀਡੀਓ 'ਚ ਵੀ ਕੰਮ ਕੀਤਾ ਸੀ।
ਇਸ ਫਿਲਮ 'ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਨਿਭਾ ਰਹੇ ਹਨ। ਫਿਲਮ 'ਚ ਅਨੁਪਮ ਖੇਰ ਅਤੇ ਕੀਆਰਾ ਅਡਵਾਨੀ ਵਰਗੇ ਕਲਾਕਾਰ ਵੀ ਮੁੱਖ ਭੂਮਿਕਾ 'ਚ ਨਜਰ ਆਉਣਗੇ। ਫਿਲਮ 'ਚ ਕੀਆਰਾ ਆਡਵਾਨੀ ਧੋਨੀ ਦੀ ਪਤਨੀ ਬਣਨ ਜਾ ਰਹੀ ਹੈ। ਫਿਲਮ 'ਐਮ.ਐਸ. ਧੋਨੀ : ਦ ਅਨਟੋਲਡ ਸਟੋਰੀ' ਨੀਰਜ ਪਾਂਡੇ ਦੇ ਨਿਰਦੇਸ਼ਨ 'ਚ ਬਣੀ ਹੈ। ਧੋਨੀ ਦੀ ਐਕਸ ਗਰਲਫਰੈਂਡ ਪ੍ਰਿਯੰਕਾ ਝਾ ਦੇ ਕਿਰਦਾਰ ਨੂੰ ਦਿਸ਼ਾ ਨਿਭਾ ਰਹੀ ਹੈ।
ਦਿਸ਼ਾ ਨੇ ਨਾਲ ਹੀ ਆਪਣੇ ਸਾਥੀ ਕਲਾਕਾਰਾਂ ਦੀ ਤਾਰੀਫ ਕਰਦੇ ਕਿਹਾ ਕਿ ਫਿਲਮ ਦੇ ਕਿਰਦਾਰ ਅਸਲ ਜਿੰਦਗੀ ਨਾਲ ਮੇਲ ਖਾਂਦੇ ਹਨ ਅਤੇ ਇਸੇ ਕਾਰਨ ਦਰਸ਼ਕਾਂ ਨੂੰ ਸੁਸ਼ਾਂਤ ਦੇ ਕਿਰਦਾਰ 'ਚ ਧੋਨੀ ਅਤੇ ਸਾਕਸ਼ੀ ਦੇ ਕਿਰਦਾਰ 'ਚ ਕਿਆਰਾ ਅਡਵਾਨੀ ਨਜਰ ਆਵੇਗੀ।