ਨਿਊਯਾਰਕ - ਵਿਸ਼ਵ ਦੇ ਨੰਬਰ 1 ਖਿਡਾਰੀ ਸਰਬੀਆ ਦੇ ਨੋਵਾਕ ਜਾਕੋਵਿਚ ਦੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਯੂ.ਐਸ. ਓਪਨ ਗਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ। ਸੈਮੀਫਾਈਨਲ 'ਚ ਜਾਕੋਵਿਚ ਨੇ ਫਰਾਂਸ ਦੇ ਗੇਲ ਮੌਨਫਿਲਸ ਨੂੰ ਮਾਤ ਦਿੱਤੀ। ਹੁਣ ਖਿਤਾਬੀ ਮੈਚ 'ਚ ਜਾਕੋਵਿਚ ਦੀ ਟੱਕਰ ਸਵਿਟਜ਼ਰਲੈਂਡ ਦੇ ਸਟੈਨਿਸਲਾਸ ਵਾਵਰਿੰਕਾ ਨਾਲ ਹੋਵੇਗੀ। ਵਾਵਰਿੰਕਾ ਦੇ ਸੈਮੀਫਾਈਨਲ 'ਚ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਮਾਤ ਦਿੱਤੀ। 



 

ਜਾਕੋਵਿੱਚ ਦਾ ਸੈਮੀਫਾਈਨਲ ਮੁਕਾਬਲਾ 2 ਘੰਟੇ 32 ਮਿਨਟ ਤਕ ਚੱਲਿਆ। ਇਸ ਮੈਚ 'ਚ ਜਾਕੋਵਿਚ ਨੇ ਟੂਰਨਾਮੈਂਟ ਦੇ 10ਵੇਂ ਰੈਂਕਿੰਗ ਦੇ ਖਿਡਾਰੀ ਮੌਨਫਿਲਸ ਨੂੰ 6-3, 6-2, 3-6, 6-2 ਦੇ ਫਰਕ ਨਾਲ ਮਾਤ ਦਿੱਤੀ। ਮੌਨਫਿਲਸ ਦੀ ਜਾਕੋਵਿਚ ਖਿਲਾਫ ਪਹਿਲੀ ਜਿੱਤ ਦਰਜ ਕਰਨ ਦੀ ਉਮੀਦ ਸ਼ੁੱਕਰਵਾਰ ਨੂੰ ਟੁੱਟ ਗਈ। ਮੌਨਫਿਲਸ ਹੁਣ ਤਕ ਜਾਕੋਵਿਚ ਖਿਲਾਫ ਕਰੀਅਰ ਦੇ 13 ਮੈਚ ਹਾਰ ਚੁੱਕੇ ਹਨ। ਜਾਕੋਵਿਚ ਨੇ ਹੁਣ ਤਕ ਟੂਰਨਾਮੈਂਟ 'ਚ 2 ਮੈਚ ਹੀ ਪੂਰੇ ਖੇਡੇ ਹਨ। ਜਾਕੋਵਿਚ ਨੂੰ ਇੱਕ ਮੈਚ 'ਚ ਵਾਕਓਵਰ ਮਿਲ ਗਿਆ ਸੀ ਜਦਕਿ 2 ਮੌਕਿਆਂ 'ਤੇ ਵਿਰੋਧੀਆਂ ਨੇ ਮੈਚ ਵਿਚਾਲੇ ਛੱਡ ਦਿੱਤਾ ਸੀ। 


  

 

ਵਾਵਰਿੰਕਾ ਅਤੇ ਨਿਸ਼ਿਕੋਰੀ ਵਿਚਾਲੇ ਖੇਡੇ ਗਏ ਮੈਚ 'ਚ ਸ਼ੁਰੂਆਤ ਤਾਂ ਨਿਸ਼ਿਕੋਰੀ ਦੀ ਦਮਦਾਰ ਰਹੀ ਪਰ ਫਿਰ ਵਾਵਰਿੰਕਾ ਨੇ ਦਮਦਾਰ ਵਾਪਸੀ ਕਰਦੇ ਹੋਏ ਮੈਚ ਆਪਣੇ ਨਾਮ ਕਰ ਲਿਆ। ਵਾਵਰਿੰਕਾ ਨੇ ਨਿਸ਼ਿਕੋਰੀ ਨੂੰ 4-6, 7-5, 6-4, 6-2 ਦੇ ਫਰਕ ਨਾਲ ਮਾਤ ਦਿੱਤੀ। 


  

 

29 ਸਾਲ ਦੇ ਜਾਕੋਵਿਚ ਕੋਲ ਐਤਵਾਰ ਨੂੰ ਤੀਜੀ ਵਾਰ ਯੂ.ਐਸ. ਓਪਨ ਗਰੈਂਡ ਸਲੈਮ ਜਿੱਤਣ ਦਾ ਅਤੇ ਕਰੀਅਰ ਦਾ 13ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ।