ਨਵੀਂ ਦਿੱਲੀ - ਵਿਸ਼ਵ ਦੀ ਸਭ ਤੋਂ ਲੰਮੀ ਮਾਡਲ ਮੰਨੀ ਜਾਣ ਵਾਲੀ ਮਹਿਲਾ ਦਾ ਨਾਮ ਹੈ ਅਮੇਜ਼ਨ ਈਵ। ਮਾਡਲਿੰਗ ਨਾਲ ਦੇਸ਼ਾਂ-ਵਿਦੇਸ਼ਾਂ ਅਤੇ ਰਿਕਾਰਡ ਬੁਕਸ 'ਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਈਵ ਪੇਸ਼ੇ ਵਜੋਂ ਇੱਕ ਜਿਮ ਟ੍ਰੇਨਰ ਹੈ। ਈਵ ਦੀ ਕਹਾਨੀ ਅਨੋਖੀ ਅਤੇ ਅਤੇ ਕਾਮਯਾਬੀ ਹਾਸਿਲ ਕਰਨ ਲਈ ਈਵ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। 
 
ਈਵ ਦਾ ਜਨਮ 1979 'ਚ ਕੈਲੀਫੋਰਨੀਆ 'ਚ ਹੋਇਆ ਸੀ। ਈਵ ਦਾ ਅਸਲੀ ਨਾਮ ਐਰਿਕਾ ਇਰਵਿਨ ਹੈ।ਈਵ ਅਮਰੀਕਾ ਦੀ ਮਸ਼ਹੂਰ ਟ੍ਰਾਂਸਜੈਂਡਰ ਮਾਡਲ, ਜਿਮ ਟ੍ਰੇਨਰ ਅਤੇ ਅਦਾਕਾਰਾ ਹੈ। 
  
 
ਈਵ ਦਾ ਕੱਦ 6 ਫੁੱਟ 8 ਇੰਚ ਹੈ। ਅਤੇ ਸਾਲ 2011 'ਚ ਈਵ ਦਾ ਨਾਮ ਗਿਨੀਜ਼ ਬੁਕ ਆਫ ਵਰਲਡ ਰਿਕਾਰਡਸ 'ਚ ਸਭ ਤੋਂ ਲੰਮੀ ਪੇਸ਼ੇਵਰ ਮਾਡਲ ਦੇ ਤੌਰ 'ਤੇ ਦਰਜ ਕੀਤਾ ਗਿਆ ਸੀ। ਈਵ 14 ਸਾਲ ਦੀ ਉਮਰ ਤਕ ਹੀ 5 ਫੁੱਟ 11 ਇੰਚ ਦਾ ਕੱਦ ਕਰ ਚੁੱਕੀ ਸੀ। ਈਵ ਨੇ ਥਿਏਟਰ ਅਤੇ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਹੈ। 
  
 
ਖਾਸ ਗੱਲ ਇਹ ਸੀ ਕਿ ਈਵ ਨੇ ਅਦਾਕਾਰੀ ਕਰਨ ਦੇ ਚੱਕਰ 'ਚ ਸਾਇਜ਼ ਜ਼ੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਅਜਿਹਾ ਕਰਦੇ ਹੋਏ ਓਹ ਗੰਭੀਰ ਹਾਲਤ 'ਚ ਬੀਮਾਰ ਹੋ ਗਈ ਸੀ। ਫਿਰ ਉਸਨੇ ਜਿਮ ਕਰਨਾ ਸ਼ੁਰੂ ਕੀਤਾ ਅਤੇ ਸਾਇਜ਼ ਜ਼ੀਰੋ ਦਾ ਫਿਕਰ ਛੱਡ ਕੇ ਖੁਦ ਨੂੰ ਇੱਕ ਨਰੋਈ ਮਾਡਲ ਦੇ ਤੌਰ 'ਤੇ ਪੇਸ਼ ਕੀਤਾ। ਇਸ ਰੂਪ 'ਚ ਈਵਨੂੰ ਸਭ ਨੇ ਪਸੰਦ ਕੀਤਾ। ਅੱਜ ਹਰ ਕੋਈ ਈਵ ਨਾਲ ਤਸਵੀਰਾਂ ਖਿਚਵਾਉਣਾ ਚਾਹੁੰਦਾ ਹੈ ਅਤੇ ਈਵ ਦੇ ਕੱਦ ਨੂੰ ਵੇਖ ਗੱਭਰੂ ਜਵਾਨ ਮੁੰਡੇ ਵੀ ਨੀਵੀਂ ਪਾ ਲੈਂਦੇ ਹਨ।