19 ਸਾਲ ਦੇ ਡੌਨਲਡ ਨੇ ਰਚਿਆ ਇਤਿਹਾਸ
ਡੌਨਲਡ ਨੇ ਆਪਣੇ ਇਸ ਕਾਰਨਾਮੇ ਨਾਲ ਭਾਰਤ ਦੇ ਰਵੀ ਸ਼ਾਸਤਰੀ ਦੇ ਰਿਕਾਰਡ ਦੀ ਬਰਾਬਰੀ ਕੀਤੀ। ਰਵੀ ਸ਼ਾਸਤਰੀ ਨੇ ਗਲੈਮਾਰਗਨ ਲਈ ਖੇਡਦੇ ਹੋਏ ਹੀ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਰਿਕਾਰਡ ਬਣਾਇਆ ਸੀ।
ਗਲੈਮਾਰਗਨ ਅਤੇ ਡਰਬੀਸ਼ਾਇਰ ਦੇ ਮੈਚ 'ਚ ਗਲੈਮਾਰਗਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਧੀਮੇ ਅੰਦਾਜ਼ 'ਚ ਵਿਕਟ ਬਚਾ ਕੇ ਖੇਡਣਾ ਸ਼ੁਰੂ ਕੀਤਾ। ਪਰ ਜਿਵੇਂ ਹੀ ਡੌਨਲਡ ਮੈਦਾਨ 'ਤੇ ਪਹੁੰਚਿਆ ਤਾਂ ਚੌਕੇ-ਛੱਕਿਆਂ ਦੀ ਬਰਸਾਤ ਸ਼ੁਰੂ ਹੋ ਗਈ। ਇਸ ਬੱਲੇਬਾਜ਼ ਨੇ ਆਪਣਾ ਸੈਂਕੜਾ, 150 ਰਨ ਅਤੇ 200 ਰਨ ਛੱਕੇ ਲਗਾ ਕੇ ਪੂਰੇ ਕੀਤੇ। ਡੌਨਲਡ ਨੇ 136 ਗੇਂਦਾਂ 'ਤੇ 234 ਰਨ ਦੀ ਪਾਰੀ ਖੇਡੀ। ਡੌਨਲਡ ਦੀ ਪਾਰੀ 'ਚ 26 ਚੌਕੇ ਅਤੇ 15 ਛੱਕੇ ਸ਼ਾਮਿਲ ਸਨ। ਡੌਨਲਡ ਨੇ ਆਪਣਾ ਸੈਂਕੜਾ 80 ਗੇਂਦਾਂ 'ਤੇ ਪੂਰਾ ਕੀਤਾ ਅਤੇ ਦੋਹਰੇ ਸੈਂਕੜੇ ਤਕ ਪਹੁੰਚਣ ਲਈ ਡੌਨਲਡ ਨੇ ਸਿਰਫ 43 ਹੋਰ ਗੇਂਦਾਂ ਵਰਤੀਆਂ।
ਐਨਿਊਰਿਨ ਡੌਨਲਡ ਨੇ ਗਲੈਮਾਰਗਨ ਲਈ ਬੱਲੇਬਾਜ਼ੀ ਕਰਦਿਆਂ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਡੌਨਲਡ ਸਿਰਫ 19 ਸਾਲ ਦਾ ਹੈ ਅਤੇ ਉਸਨੇ 123 ਗੇਂਦਾਂ 'ਤੇ ਦੋਹਰਾ ਸੈਂਕੜਾ ਠੋਕਿਆ।
ਐਤਵਾਰ ਨੂੰ ਡਰਬੀਸ਼ਾਇਰ ਦੇ ਗੇਂਦਬਾਜ਼ਾਂ ਨੂੰ ਗਲੈਮਾਰਗਨ ਦੇ ਇੱਕ ਬੱਲੇਬਾਜ਼ ਦੀ ਖਤਰਨਾਕ ਬੱਲੇਬਾਜ਼ੀ ਦਾ ਸਾਹਮਣਾ ਕਰਨਾ ਪਿਆ।