IND Vs NZ: ਨਿਊਜ਼ੀਲੈਂਡ ਤੇ ਟੀਮ ਇੰਡੀਆ ਵਿੱਚ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ 29 ਫਰਵਰੀ ਨੂੰ ਖੇਡਿਆ ਜਾਣਾ ਹੈ ਪਰ ਪਹਿਲੇ ਮੈਚ 'ਚ 10 ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਪਤਾਨ ਕੋਹਲੀ ਆਪਣੇ ਬੱਲੇਬਾਜ਼ਾਂ ਤੋਂ ਨਾਰਾਜ਼ ਹਨ। ਕੋਹਲੀ ਨੇ ਆਪਣੇ ਬੱਲੇਬਾਜ਼ਾਂ ਦੀ ਡਿਫੈਂਸ ਅਪਰੋਚ 'ਤੇ ਨਿਸ਼ਾਨਾ ਸਾਧਿਆ ਹੈ।

ਕੋਹਲੀ ਦਾ ਮੰਨਣਾ ਹੈ ਕਿ ਬੱਲੇਬਾਜ਼ਾਂ ਦੇ ਇਸ ਰਵਈਏ ਨਾਲ ਟੀਮ ਦਾ ਕੋਈ ਫਾਇਦਾ ਨਹੀਂ ਹੋਵੇਗਾ। ਕੋਹਲੀ ਨੇ ਸਾਫ ਕਿਹਾ ਹੈ ਕਿ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੂਮ ਵਿਦੇਸ਼ੀ ਦੌਰੇ 'ਤੇ ਆਪਣੇ ਖੇਡ ਨੂੰ ਬਦਲਣਾ ਹੋਵੇਗਾ। ਟੀਮ ਇੰਡੀਆ ਦੇ ਬੱਲੇਬਾਜ਼ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਪਿਚ 'ਤੇ ਦੋਨੋਂ ਪਾਰੀਆਂ 'ਚ 200 ਰਨ ਤੱਕ ਵੀ ਨਹੀਂ ਪਹੁੰਚ ਪਾਏ।

ਕੋਹਲੀ ਨੇ ਕਿਹਾ,"ਮੈਨੂੰ ਲੱਗਦਾ ਹੈ ਕਿ ਬੱਲੇਬਾਜ਼ੀ ਇਕਾਈ ਦੇ ਤੌਰ 'ਤੇ ਅਸੀਂ ਜਿਸ ਭਾਸ਼ਾ ਦਾ ਇਸਤੇਮਾਲ ਕਰਦੇ ਹਾਂ, ਉਸ ਨੂੰ ਸਹੀ ਕਰਨਾ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਡਿਫੈਂਸਵ ਅਪ੍ਰੋਚ ਵਰਤਣ ਨਾਲ ਮਦਦ ਮਿਲੇਗੀ ਕਿਉਂਕਿ ਅਜਿਹਾ ਹੋ ਸਕਦਾ ਹੈ ਤੁਸੀਂ ਆਪਣੇ ਸ਼ੌਟ ਨਾ ਖੇਡ ਪਾਵੋ।"