ਨਵੀਂ ਦਿੱਲੀ - ਰਾਹੁਲ ਦ੍ਰਵਿੜ ਨੂੰ ਵਨਡੇ ਅਤੇ ਟੈਸਟ ਕ੍ਰਿਕਟ 'ਚ ਆਪਣੀ ਦਮਦਾਰ ਖੇਡ ਤੋਂ ਅਲਾਵਾ ਮੈਦਾਨ ਤੇ ਵਿਖਾਉਣ ਵਾਲੇ ਅਨੁਸ਼ਾਸਨ ਲਈ ਵੀ ਜਾਣਿਆ ਜਾਂਦਾ ਹੈ। ਇਸ ਖਿਡਾਰੀ ਦੀ ਮੈਦਾਨ ਤੇ ਆਪਣੇ ਸਾਥੀ ਖਿਡਾਰੀ ਅਤੇ ਦਰਸ਼ਕ ਹੀ ਨਹੀਂ ਸਗੋਂ ਵਿਰੋਧੀ ਖਿਡਾਰੀ ਵੀ ਇੱਜਤ ਕਰਦੇ ਸਨ। ਪਰ ਦ੍ਰਵਿੜ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਵੀ ਹੈ ਜਿਸਨੂੰ ਦ੍ਰਵਿੜ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਕਦੀ ਭੁੱਲ ਨਹੀਂ ਸਕਦੇ। 

 


 

ਰਾਹੁਲ ਦ੍ਰਵਿੜ, ਇਹ ਨਾਮ ਆਉਂਦੇ ਹੀ ਮਨ 'ਚ ਆਉਂਦਾ ਹੈ ਇੱਕ ਅਜਿਹਾ ਕ੍ਰਿਕਟ ਖਿਡਾਰੀ ਜੋ ਸਿਰਫ ਆਪਣੀ ਖੇਡ ਲਈ ਚਰਚਾ 'ਚ ਰਿਹਾ ਅਤੇ ਕਦੇ ਕਿਸੇ ਕੰਟਰੋਵਰਸੀ 'ਚ ਨਹੀਂ ਫਸਿਆ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਖਿਡਾਰੀ ਨੂੰ ਇੱਕ ਵਾਰ ਇੱਕ ਐਂਕਰ ਨੇ ਪ੍ਰਪੋਜ਼ ਕਰ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਇਸਦਾ ਵੀਡੀਓ ਵੀ ਬਣ ਗਿਆ ਸੀ। 

 


 

ਦਰਅਸਲ ਦ੍ਰਵਿੜ ਦੀ ਇੰਟਰਵਿਊ ਦੇ ਬਹਾਨੇ ਇੱਕ ਲੜਕੀ ਨੇ ਦ੍ਰਵਿੜ ਨੂੰ ਮਿਲਣ ਦਾ ਪਲੈਨ ਬਣਾਇਆ। ਦ੍ਰਵਿੜ ਨੇ ਇੰਟਰਵਿਊ ਦਿੱਤਾ ਅਤੇ ਜਿਵੇਂ ਹੀ ਇੰਟਰਵਿਊ ਖਤਮ ਹੋਇਆ ਤਾਂ ਓਹ ਲੜਕੀ ਤੋਂ ਦੂਰ ਹੋਕੇ ਬੈਠ ਗਏ। ਪਰ ਫਿਰ ਸ਼ੁਰੂ ਹੋਇਆ ਐਂਕਰ ਦਾ ਡ੍ਰਾਮਾ। ਐਂਕਰ ਨੇ ਖੁਦ ਨੂੰ ਮਲੇਸ਼ੀਆ ਤੋਂ ਆਇਆ ਦੱਸਿਆ, ਅਤੇ ਕਿਹਾ ਕਿ ਓਹ ਦ੍ਰਵਿੜ ਦੀ ਬਹੁਤ ਵੱਡੀ ਫੈਨ ਹੈ। ਦ੍ਰਵਿੜ ਐਂਕਰ ਦੀਆਂ ਗੱਲਾਂ ਸੁਣ ਰਹੇ ਸਨ ਕਿ ਅਚਾਨਕ ਲੜਕੀ ਨੇ ਕਿਹਾ 'Will you marry me' ਅਤੇ ਦ੍ਰਵਿੜ ਹੱਕੇ-ਬੱਕੇ ਰਹਿ ਗਏ। 

 


 

ਦ੍ਰਵਿੜ ਉਠ ਕੇ ਬਾਹਰ ਜਾਣ ਲੱਗੇ ਤਾਂ ਲੜਕੀ ਨੇ ਆਪਣੇ ਪਿਤਾ ਨੂੰ ਵੀ ਅੰਦਰ ਬੁਲਾ ਲਿਆ। ਐਂਕਰ ਲੜਕੀ ਅਤੇ ਉਸਦੇ ਪਿਤਾ ਦ੍ਰਵਿੜ ਦੀਆਂ ਮਿੰਨਤਾਂ ਕਰਨ ਲੱਗੇ। ਪਰ ਜਿਵੇਂ ਹੀ ਦ੍ਰਵਿੜ ਦਾ ਗੁੱਸਾ ਸਿਰ ਚੜ੍ਹ ਕੇ ਬੋਲਣ ਲੱਗਾ ਤਾਂ ਕਮਰੇ 'ਚ ਆ ਗਏ MTV Bakra ਦੇ ਕ੍ਰਿਊ ਮੈਂਬਰ। ਦ੍ਰਵਿੜ ਸਮਝ ਗਏ ਕਿ ਉਨ੍ਹਾਂ ਨਾਲ ਮਜ਼ਾਕ ਹੋ ਰਿਹਾ ਸੀ। 

ਪਰ ਦ੍ਰਵਿੜ ਦੀ ਬੌਖਲਾਹਟ ਵੇਖ ਕੇ ਇਨ੍ਹਾਂ ਤਾਂ ਸਮਝ ਆ ਹੀ ਗਿਆ ਕਿ ਦ੍ਰਵਿੜ ਇਸ ਐਂਕਰ ਦੀਆਂ ਹਰਕਤਾਂ ਵੇਖ ਕੇ ਹੈਰਾਨ ਰਹਿ ਗਏ ਸਨ। ਨਾਲ ਹੀ ਇਹ ਵੀ ਸਮਝ ਆ ਗਿਆ ਕਿ ਦ੍ਰਵਿੜ ਕ੍ਰਿਕਟ ਤੋਂ ਅਲਾਵਾ ਬਾਕੀ ਗੱਲਾਂ ਵਲ ਧਿਆਨ ਦੇਣਾ ਪਸੰਦ ਨਹੀਂ ਕਰਦੇ।