✕
  • ਹੋਮ

ਵਿਕਟ ਹਾਸਿਲ ਕਰਨ ਲਈ ਜੂਝਦੇ ਰਹੇ ਗੇਂਦਬਾਜ਼

ਏਬੀਪੀ ਸਾਂਝਾ   |  16 Dec 2016 05:33 PM (IST)
1

ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ 'ਚ ਸ਼ੁਰੂ ਹੋਏ ਸੀਰੀਜ਼ ਦੇ ਆਖਰੀ ਟੈਸਟ 'ਚ ਇੰਗਲੈਂਡ ਨੇ ਪਹਿਲੇ ਦਿਨ ਦਮਦਾਰ ਖੇਡ ਵਿਖਾਇਆ।

2

ਟੀਮ ਇੰਡੀਆ ਨੇ ਮੈਚ 'ਚ ਦਮਦਾਰ ਸ਼ੁਰੂਆਤ ਕੀਤੀ ਅਤੇ ਜੈਨਿੰਗਸ ਅਤੇ ਕੁਕ ਦੀ ਸਲਾਮੀ ਜੋੜੀ ਨੂੰ ਜਲਦੀ ਹੀ ਪੈਵਲੀਅਨ ਭੇਜ ਦਿੱਤਾ। ਪਰ ਰੂਟ ਅਤੇ ਮੋਇਨ ਅਲੀ ਨੇ ਦਮਦਾਰ ਪਾਰੀਆਂ ਖੇਡ ਪਹਿਲੇ ਦਿਨ ਇੰਗਲੈਂਡ ਨੂੰ 284/4 ਤਕ ਪਹੁੰਚਾ ਦਿੱਤਾ।

3

ਰੂਟ ਦੇ ਆਊਟ ਹੋਣ ਤੋਂ ਬਾਅਦ ਮੋਇਨ ਅਲੀ ਨੇ ਮੋਰਚਾ ਸੰਭਾਲਿਆ। ਮੋਇਨ ਅਲੀ ਨੇ ਸੈਂਕੜਾ ਜੜਿਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 120 ਰਨ ਬਣਾ ਕੇ ਨਾਬਾਦ ਰਹੇ। ਬੇਅਰਸਟੋ ਨੇ 49 ਰਨ ਦਾ ਯੋਗਦਾਨ ਪਾਇਆ।

4

ਇੰਗਲੈਂਡ ਨੂੰ ਜੋ ਰੂਟ ਨੇ ਮੋਇਨ ਅਲੀ ਨਾਲ ਮਿਲਕੇ ਸੰਭਾਲਿਆ। ਰੂਟ ਨੇ ਅਲੀ ਨਾਲ ਮਿਲਕੇ ਤੀਜੇ ਵਿਕਟ ਲਈ 146 ਰਨ ਦੀ ਪਾਰਟਨਰਸ਼ਿਪ ਕੀਤੀ। ਰੂਟ 88 ਰਨ ਬਣਾ ਕੇ ਆਊਟ ਹੋਏ।

5

6

7

ਰੂਟ-ਅਲੀ ਨੇ ਮਚਾਇਆ ਧਮਾਲ

8

ਜਡੇਜਾ ਨੇ ਝਟਕੇ 3 ਵਿਕਟ

9

ਜਡੇਜਾ ਨੇ 28 ਓਵਰਾਂ 'ਚ 73 ਰਨ ਦੇਕੇ 3 ਵਿਕਟ ਆਪਣੇ ਨਾਮ ਕੀਤੇ। ਇਸ਼ਾਂਤ ਸ਼ਰਮਾ ਦੇ ਨਾਮ 1 ਵਿਕਟ ਰਿਹਾ।

10

ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ। ਭਾਰਤ ਨੂੰ ਪਹਿਲੀ ਕਾਮਯਾਬੀ 6ਵੇਂ ਓਵਰ 'ਚ ਮਿਲੀ ਜਦ ਇਸ਼ਾਂਤ ਸ਼ਰਮਾ ਨੇ ਜੈਨਿੰਗਸ ਦਾ ਵਿਕਟ ਹਾਸਿਲ ਕੀਤਾ। ਜੈਨਿੰਗਸ 1 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ।

11

ਇੰਗਲੈਂਡ ਦਾ ਸਕੋਰ 21 ਰਨ 'ਤੇ ਪਹੁੰਚਿਆ ਤਾਂ ਕਪਤਾਨ ਕੁਕ ਵੀ ਜਡੇਜਾ ਦੀ ਗੇਂਦ 'ਤੇ ਆਪਣਾ ਵਿਕਟ ਗਵਾ ਬੈਠੇ। ਕਪਤਾਨ ਕੁਕ 10 ਰਨ ਬਣਾ ਕੇ ਆਊਟ ਹੋਏ।

12

ਟੀਮ ਇੰਡੀਆ ਲਈ ਜਡੇਜਾ ਨੇ ਸਭ ਤੋਂ ਵਧ ਵਿਕਟ ਹਾਸਿਲ ਕੀਤੇ।

  • ਹੋਮ
  • ਖੇਡਾਂ
  • ਵਿਕਟ ਹਾਸਿਲ ਕਰਨ ਲਈ ਜੂਝਦੇ ਰਹੇ ਗੇਂਦਬਾਜ਼
About us | Advertisement| Privacy policy
© Copyright@2026.ABP Network Private Limited. All rights reserved.