ਵਿਸ਼ਾਖਾਪਟਨਮ - ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਚੌਥੇ ਦਿਨ ਦਾ ਖੇਡ ਬੇਹਦ ਦਿਲਚਸਪ ਰਿਹਾ। ਟੀਮ ਇੰਡੀਆ ਨੇ ਇੰਗਲੈਂਡ ਸਾਹਮਣੇ ਜਿੱਤ ਲਈ 405 ਰਨ ਦਾ ਟੀਚਾ ਰਖਿਆ। ਜਵਾਬ 'ਚ ਇੰਗਲੈਂਡ ਦੀ ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ 87 ਰਨ 'ਤੇ 2 ਵਿਕਟ ਗਵਾ ਦਿੱਤੇ। 

  

 

ਸਲਾਮੀ ਜੋੜੀ ਦਾ ਮੱਠਾ ਖੇਡ 

 

405 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਲਈ ਕੁੱਕ ਅਤੇ ਹਮੀਦ ਦੀ ਸਲਾਮੀ ਜੋੜੀ ਨੇ ਬੇਹਦ ਧੀਮੇ ਅੰਦਾਜ਼ 'ਚ ਰਨ ਬਣਾਏ। ਇੰਗਲੈਂਡ ਦੀ ਟੀਮ ਨੇ ਦੂਜੀ ਪਾਰੀ 'ਚ 50 ਓਵਰਾਂ ਤੋਂ ਬਾਅਦ ਸਿਰਫ 75 ਰਨ ਬਣਾਏ ਸਨ। ਹਾਲਾਂਕਿ ਸਪਿਨ ਹੁੰਦੀ ਵਿਕਟ 'ਤੇ ਹਮੀਦ ਅਤੇ ਕੁੱਕ ਦਾ ਇੰਨੀਆਂ ਗੇਂਦਾਂ ਖੇਡਣਾ ਆਪਣੇ-ਆਪ 'ਚ ਤਰੀਫ ਦੇ ਕਾਬਿਲ ਜਰੂਰ ਸੀ। ਹਮੀਦ ਨੇ 144 ਗੇਂਦਾਂ 'ਤੇ 25 ਰਨ ਦੀ ਪਾਰੀ ਖੇਡੀ। ਦੂਜੇ ਪਾਸੇ ਕਪਤਾਨ ਕੁੱਕ ਨੇ 188 ਗੇਂਦਾਂ 'ਤੇ 54 ਰਨ ਦਾ ਯੋਗਦਾਨ ਪਾਇਆ। ਕੁੱਕ ਦਾ ਵਿਕਟ ਡਿੱਗਣ 'ਤੇ ਚੌਥੇ ਦਿਨ ਦੇ ਖੇਡ ਦਾ ਅੰਤ ਹੋਇਆ। ਇੰਗਲੈਂਡ ਨੇ 1.46 ਦੇ ਰਨ ਰੇਟ ਨਾਲ 59.2 ਓਵਰਾਂ 'ਚ 87 ਰਨ ਬਣਾਏ। 405 ਰਨ ਦੇ ਟੀਚੇ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਟੀਮ ਨੂੰ ਅਜੇ ਜਿੱਤ ਲਈ 318 ਰਨ ਹੋਰ ਬਣਾਉਣ ਦੀ ਲੋੜ ਹੈ।