ਬਿੰਨੀ ਦੇ ਨਾਲ ਮਿਆਂਤੀ 'ਤੇ ਵੀ ਟਿੱਪਣੀ
ਅਜਿਹਾ ਨਹੀਂ ਹੈ ਕਿ ਇਸ ਮੈਚ 'ਚ ਬਾਕੀ ਗੇਂਦਬਾਜਾਂ ਦੀ ਧੁਨਾਈ ਨਹੀਂ ਹੋਈ। ਪਰ ਫਰਕ ਸਿਰਫ ਇੰਨਾ ਹੈ ਕਿ ਬਿੰਨੀ ਇੱਕੋ ਓਵਰ 'ਚ 5 ਛੱਕੇ ਲੱਗਣ ਕਾਰਨ ਨਿਸ਼ਾਨੇ 'ਤੇ ਆ ਗਏ।
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਰੋਮਾਂਚ ਦੀ ਕੋਈ ਕਮੀ ਨਹੀਂ ਸੀ। ਚੌਕੇ-ਛੱਕਿਆਂ ਨਾਲ ਭਰਪੂਰ ਮੈਚ 'ਚ ਭਾਰਤ ਨੂੰ 1 ਰਨ ਨਾਲ ਹਰ ਦਾ ਸਾਹਮਣਾ ਕਰਨਾ ਪਿਆ। ਪਰ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਦਰਸ਼ਕਾਂ ਨੇ ਸਟੁਅਰਟ ਬਿੰਨੀ ਨੂੰ ਭਾਰਤ ਦੀ ਹਾਰ ਦਾ ਵਿਲੇਨ ਬਣਾ ਦਿੱਤਾ।
ਦਰਸ਼ਕਾਂ ਦੇ ਟਵੀਟ
ਦਰਅਸਲ ਸਟੁਅਰਟ ਬਿੰਨੀ ਨੇ ਵੈਸਟ ਇੰਡੀਜ਼ ਖਿਲਾਫ ਮੈਚ 'ਚ ਸਿਰਫ ਇੱਕੋ ਓਵਰ ਸੁੱਟਿਆ। ਪਰ ਇਸ ਓਵਰ 'ਚ ਬਿੰਨੀ ਨੂੰ 32 ਰਨ ਠੁਕੇ। ਬਿੰਨੀ ਨੂੰ ਇਵਿਨ ਲੁਈਸ ਨੇ ਇਸ ਓਵਰ 'ਚ 5 ਛੱਕੇ ਠੋਕੇ। ਬਿੰਨੀ ਨੂੰ ਬੱਲੇਬਾਜ਼ੀ ਦਾ ਮੌਕਾ ਹੀ ਨਹੀਂ ਮਿਲਿਆ।
Follow Sir Ravindra Jadeja @SirJadejaaaa Stuart Binny Threw Away 32 Runs In 6 Balls, And Haters Still Blame The Loss On MSD Who Scored 43 Out Of 25 Balls & Took Us So Close #IndvsWI
ਸੋਸ਼ਲ ਮੀਡੀਆ 'ਤੇ ਬਿੰਨੀ ਦੀ ਖੂਬ ਨਿੰਦਾ ਹੋਈ। ਫੈਨਸ ਨੇ ਟਵੀਟ ਕਰਕੇ ਸਟੁਅਰਟ ਬਿੰਨੀ 'ਤੇ ਗੁੱਸਾ ਕੱਡਿਆ। ਖਾਸ ਗੱਲ ਇਹ ਸੀ ਕਿ ਦਰਸ਼ਕਾਂ ਨੇ ਬਿੰਨੀ ਦੀ ਪਤਨੀ ਮਿਆਂਤੀ ਲੈਂਗਰ ਨੂੰ ਵੀ ਨਹੀਂ ਬਖਸ਼ਿਆ। ਮਿਆਂਤੀ ਲੈਂਗਰ ਬਾਰੇ ਵੀ ਟਿੱਪਣੀ ਕੀਤੀ ਗਈ ਅਤੇ ਕਈ ਜਗ੍ਹਾ 'ਤੇ ਬਿੰਨੀ ਦੇ ਨਾਲ-ਨਾਲ ਮਿਆਂਤੀ ਦਾ ਵੀ ਮਜ਼ਾਕ ਬਣਾਇਆ ਗਿਆ।
Follow Fukkard @Fukkard Stuart Binny with his wife after conseding 6,6,6,6,6 to lewis
Follow Sir Main Dad @SirJohnRoe - How World See Stuart Binny - How West Indians See Stuart Binny #IndvsWI #WIvIND
Follow Sir Main Dad @SirJohnRoe - How World See Stuart Binny - How West Indians See Stuart Binny #IndvsWI #WIvIND