ਇੰਝ ਰਿਹਾ ਫੀਫਾ ਵਿਸ਼ਵ ਕੱਪ ਦਾ ਜਸ਼ਨ
ਦੱਸ ਦਈਏ ਕਿ ਇਸ ਵਾਰ ਦੇ ਵਿਸ਼ਵ ਕੱਪ 'ਚ ਮਸ਼ਹੂਰ ਫੁੱਟਬਾਲ ਸਟਾਰ ਪੇਲੇ ਹਿੱਸਾ ਨਹੀਂ ਲੈ ਰਹੇ। ਇਸਦੀ ਵਜ੍ਹਾ ਉਨ੍ਹਾਂ ਦੀ ਸਿਹਤ ਠੀਕ ਨਾ ਹੋਣਾ ਹੈ।
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਨੇ ਆਏ ਹੋਏ ਸਾਰੇ ਮਹਿਮਾਨਾਂ, ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਸਮਾਂ ਖੇਡਣ ਦਾ ਹੈ।
ਪਰਫਾਰਮਰ ਰੂਸ ਤੇ ਸਾਊਦੀ ਅਰਬੀਆ ਦੇ ਝੰਡੇ ਲਈ ਨਜ਼ਰ ਆ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਪਹਿਲਾਂ ਮੈਚ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਹੋਇਆ ਸੀ।
ਵਿਸ਼ਵ ਕੱਪ ਦੀ ਸ਼ੁਰੂਆਤ ਰੂਸੀ ਤੇ ਸਾਊਦੀ ਅਰਬੀਆ 'ਚ ਪਹਿਲੇ ਮੈਚ ਨਾਲ ਹੋਈ ਜਿਸ 'ਚ ਰਸ਼ੀਆ ਨੇ ਸਾਊਦੀ ਅਰਬੀਆ ਨੂੰ 5-0 ਦੇ ਫਰਕ ਨਾਲ ਮਾਤ ਦਿੱਤੀ। ਦੱਸ ਦਈਏ ਕਿ ਇਸ ਪੂਰੇ ਟੂਰਨਾਮੈਂਟ ਲਈ ਰੂਸ 12 ਸਟੇਡੀਅਮ ਵਰਤੇਗਾ।
ਇਸ 'ਚ ਰੂਸੀ ਗਾਇਕ ਰੌਬੀ ਵਿਲੀਅਮਜ਼ ਤੇ ਸੋਬੋਰਾਨੋ ਏਕਦਾ ਨੇ ਆਪਣੀ ਆਵਾਜ਼ ਦੇ ਕੇ ਚਾਰ ਚੰਨ ਲਾ ਦਿੱਤੇ। ਇਸ ਤੋਂ ਇਲਾਵਾ ਪ੍ਰੋਗਰਾਮ 'ਚ ਮਿਊਜ਼ੀਕਲ, ਜਿਮਨਾਸਟਿਕ ਜਿਹੇ ਹੋਰ ਵੀ ਕਈ ਪ੍ਰੋਗਰਾਮ ਹੋਏ।
ਬੀਤੇ ਦਿਨੀਂ ਫੀਫਾ ਵਿਸ਼ਵ ਕੱਪ ਦਾ ਆਗਾਜ਼ ਰੂਸ ਦੀ ਰਾਜਧਾਨੀ ਮਾਸਕੋ ਦੇ ਲੁਜ਼ਿਨਕੀ ਸਟੇਡੀਅਮ 'ਚ ਹੋਇਆ ਸੀ। ਉਸ ਸਮੇਂ ਸਟੇਡੀਅਮ ਪ੍ਰਸ਼ੰਸਕਾ ਨਾਲ ਭਰਿਆ ਹੋਇਆ ਸੀ। ਦੱਸ ਦਈਏ ਕਿ ਇਸ ਸਟੇਡੀਅਮ 'ਚ 80,000 ਲੋਕ ਬੈਠ ਸਕਦੇ ਹਨ।