ਯੋਗੇਸ਼ਵਰ ਦੇ ਟਵੀਟ ਨੇ ਫੈਨਜ਼ ਨੂੰ ਕੀਤਾ ਖੁਸ਼
ਰੀਓ ਓਲੰਪਿਕਸ 'ਚ ਪਹਿਲਾ ਮੈਚ ਹਾਰ ਕੇ ਨਿਰਾਸ਼ ਹੋਕੇ ਵਤਨ ਪਰਤਣ ਵਾਲੇ ਯੋਗੇਸ਼ਵਰ ਦੱਤ ਨੂੰ 2 ਦਿਨ ਪਹਿਲਾਂ ਵੱਡੀ ਖੁਸ਼ਖਬਰੀ ਮਿਲੀ। ਭਲਵਾਨ ਯੋਗੇਸ਼ਵਰ ਦੱਤ ਵੱਲੋਂ ਲੰਡਨ ਓਲੰਪਿਕਸ ਵਿੱਚ ਜਿੱਤਿਆ ਕਾਂਸੀ ਦਾ ਤਗਮਾ ਹੁਣ ਚਾਂਦੀ ਦੇ ਤਗਮੇ ਵਿੱਚ ਬਦਲ ਸਕਦਾ ਹੈ।
ਰੀਓ ਓਲੰਪਿਕਸ ਦੇ ਪਹਿਲੇ ਦੌਰ 'ਚ ਬਾਹਰ ਹੋ ਗਏ ਸਨ ਯੋਗੇਸ਼ਵਰ
ਸਾਲ 2012 ਦੇ ਲੰਡਨ ਉਲੰਪਿਕ ਵਿੱਚ 60 ਕਿਲੋਗਰਾਮ ਭਾਰ ਵਰਗ ਵਿੱਚ ਯੋਗੇਸ਼ਵਰ ਜੱਤ ਨੂ ਕਾਂਸੀ ਦਾ ਤਗਮਾ ਹਾਸਿਲ ਹੋਇਆ ਸੀ। ਪਰ ਹੁਣ ਲੰਡਨ ਉਲੰਪਿਕਸ ਵਿੱਚ ਰਨਰ ਅਪ ਰਹੇ ਰੂਸੀ ਭਲਵਾਨ ਬੇਸਿਕ ਕੁਦੁਖੋਵ ਵੱਲੋਂ ਪ੍ਰਤੀਬੰਦਤ ਡਰੱਗ ਲਏ ਹੋਣ ਦੀ ਪੁਸ਼ਟੀ ਹੋਈ, ਜਿਸ ਕਾਰਨ ਯੋਗੇਸ਼ਵਰ ਦੱਤ ਨੂੰ ਹੁਣ ਰਨਰ ਅਪ ਐਲਾਨਿਆ ਜਾਵੇਗਾ। ਰੂਸੀ ਭਲਵਾਨ ਬੇਸਿਕ ਕੁਦਕਖੋਵ ਦੀ ਸਾਲ 2013 'ਚ ਦਖਣੀ ਰੂਸ 'ਚ ਹੋਏ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਬੇਸਿਕ ਕੁਦੁਖੋਵ ਡੋਪਿੰਗ 'ਚ ਪਾਜੀਟਿਵ ਦੱਸੇ ਗਏ ਹਨ। ਕੁਦੁਖੋਵ ਨੇ ਹੀ ਯੋਗੇਸ਼ਵਰ ਦੱਤ ਨੂੰ ਲੰਡਨ ਓਲੰਪਿਕਸ ਦੇ ਪ੍ਰੀਕੁਆਟਰਫਾਈਨਲ ਮੁਕਾਬਲੇ 'ਚ ਮਾਤ ਦਿੱਤੀ ਸੀ। ਯੋਗੇਸ਼ਵਰ ਦੱਤ ਨੂੰ ਹਰਾਉਣ ਤੋਂ ਬਾਅਦ ਕੁਦੁਖੋਵ ਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਰਹੇ ਸਨ। ਕੁਦੁਖੋਵ ਦੇ ਫਾਈਨਲ 'ਚ ਐਂਟਰੀ ਕਰਨ ਨਾਲ ਯੋਗੇਸ਼ਵਰ ਦੱਤ ਨੂੰ ਰੈਪਚਾਜ ਰਾਊਂਡ 'ਚ ਹਿੱਸਾ ਲੈਣ ਦਾ ਮੌਕਾ ਮਿਲ ਗਿਆ ਜਿਸ 'ਚ ਯੋਗੇਸ਼ਵਰ ਦੱਤ ਕਾਂਸੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੇ।
ਕੁਦੁਖੋਵ ਨੇ ਹੀ ਦਿੱਤੀ ਸੀ ਮਾਤ
ਭਾਰਤ ਲਈ ਲੰਡਨ ਓਲੰਪਿਕਸ ਦੇ ਹੀਰੋ ਰਹੇ ਯੋਗੇਸ਼ਵਰ ਦੱਤ ਰੀਓ 'ਚ ਦੇਸ਼ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ। ਯੋਗੇਸ਼ਵਰ ਦੱਤ ਰੀਓ ਓਲੰਪਿਕਸ ਦਾ ਪਹਿਲਾ ਮੁਕਾਬਲਾ ਹਾਰ ਕੇ ਖੇਡਾਂ 'ਚ ਤਗਮਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ। ਮੰਗੋਲੀਆ ਦੇ ਭਲਵਾਨ ਖਿਲਾਫ ਖੇਡੇ ਕੁਆਲੀਫਾਇੰਗ ਮੁਕਾਬਲੇ 'ਚ ਯੋਗੇਸ਼ਵਰ ਦੱਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੀਓ ਓਲੰਪਿਕਸ ਤੋਂ ਬਾਅਦ ਯੋਗੇਸ਼ਵਰ ਦੱਤ ਨੇ ਦੇਸ਼ ਤੋਂ ਮੁਆਫੀ ਮੰਗੀ ਸੀ ਪਰ ਹੁਣ ਯੋਗੇਸ਼ਵਰ ਦੱਤ ਨੂੰ ਇੱਕ ਵੱਡੀ ਨਿਰਾਸ਼ਾ ਤੋਂ ਬਾਅਦ ਵੱਡੀ ਖੁਸ਼ਖਬਰੀ ਮਿਲੀ ਹੈ।
Follow Yogeshwar DuttVerified account @DuttYogi आज सुबह पता चला की मेरा olympic medal upgrade हो कर Silver medal हो गया है। ये मेडल भी देशवासियों को समर्पित हैं????????
ਯੋਗੇਸ਼ਵਰ ਦੱਤ ਨੇ ਟਵੀਟ 'ਚ ਲਿਖਿਆ ਕਿ ਇਹ ਮੈਡਲ ਰੂਸੀ ਭਲਵਾਨ ਦੇ ਪਰਿਵਾਰ ਲਈ ਵੀ ਖਾਸ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਵੀ ਇਸ ਮੈਡਲ ਨਾਲ ਜੁੜੀਆਂ ਹੋਈਆਂ ਹਨ। ਯੋਗੇਸ਼ਵਰ ਦੱਤ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਫੈਨਸ ਨੇ ਵੀ ਯੋਗੇਸ਼ਵਰ ਦਾ ਸਾਥ ਦਿੱਤਾ ਅਤੇ ਦੇਸ਼ ਦੇ ਦਿੱਗਜ ਭਲਵਾਨ ਦੀ ਖੂਬ ਤਾਰੀਫ ਕੀਤੀ।
ਪਰ ਇਸ ਮਾਮਲੇ 'ਚ ਯੋਗੇਸ਼ਵਰ ਦੱਤ ਨੇ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਯੋਗੇਸ਼ਵਰ ਦੱਤ ਨੇ ਇਸ ਮਾਮਲੇ 'ਚ ਟਵੀਟ ਕੀਤਾ ਅਤੇ ਕਿਹਾ ਕਿ ਉਹ ਭਲਵਾਨ ਬੇਸਿਕ ਕੁਦੁਖੋਵ ਦੀ ਇੱਜਤ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਇਹ ਮੈਡਲ ਉਨ੍ਹਾਂ ਦੇ ਪਰਿਵਾਰ ਕੋਲ ਹੀ ਰਹਿਣ ਦਿੱਤਾ ਜਾਵੇ।
ਯੋਗੇਸ਼ਵਰ ਦੱਤ ਦੇ ਟਵੀਟ
Follow Yogeshwar DuttVerified account @DuttYogi अगर हो सके तो ये मेडल उन्ही के पास रहने दिया जाए। उनके परिवार के लिए भी सम्मानपूर्ण होगा। मेरे लिए मानवीय संवेदना सर्वोपरि है।
Follow Yogeshwar DuttVerified account @DuttYogi Besik Kudukhov शानदार पहलवान थे। उनका मृत्यु के पश्चात dope test में fail हो जाना दुखद हैं। मैं खिलाड़ी के रूप में उनका सम्मान करता हूँ।