✕
  • ਹੋਮ

ਆਸਟ੍ਰੇਲੀਆ ਦਾ ਸੀਰੀਜ਼ 'ਤੇ ਕਬਜ਼ਾ

ਏਬੀਪੀ ਸਾਂਝਾ   |  01 Sep 2016 03:06 PM (IST)
1

ਜਾਰਜ ਬੇਲੀ ਨੇ ਫਿੰਚ, ਵਾਰਨਰ ਅਤੇ ਖਵਾਜਾ ਦੇ ਆਊਟ ਹੋਣ ਤੋਂ ਬਾਅਦ ਮੋਰਚਾ ਸੰਭਾਲਿਆ ਅਤੇ 85 ਗੇਂਦਾਂ 'ਤੇ 90 ਰਨ ਦੀ ਨਾਬਾਦ ਪਾਰੀ ਖੇਡੀ। ਬੇਲੀ ਨੇ ਟ੍ਰੇਵਿਸ ਹੈਡ ਨਾਲ ਮਿਲਕੇ ਚੌਥੇ ਵਿਕਟ ਲਈ 100 ਰਨ ਦੀ ਪਾਰਟਨਰਸ਼ਿਪ ਕੀਤੀ।

2

ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਚੌਥੇ ਵਨਡੇ 'ਚ ਆਸਟ੍ਰੇਲੀਆ ਨੇ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ। ਆਸਟ੍ਰੇਲੀਆ ਨੇ ਚੌਥਾ ਵਨਡੇ 6 ਵਿਕਟਾਂ ਨਾਲ ਜਿੱਤਿਆ।

3

ਬੇਲੀ ਫਿਰ ਹਿਟ

4

ਬੇਲੀ ਫਿਰ ਹਿਟ

5

ਸ਼੍ਰੀਲੰਕਾ - 212 ਆਲ ਆਊਟ

6

ਹੇਸਟਿੰਗਸ ਨੇ 10 ਓਵਰਾਂ 'ਚ 45 ਰਨ ਦੇਕੇ 6 ਵਿਕਟ ਝਟਕੇ।

7

ਫਿੰਚ ਦੀ 19 ਗੇਂਦਾਂ 'ਤੇ ਖੇਡੀ 55 ਰਨ ਦੀ ਤੂਫਾਨੀ ਪਾਰੀ ਦੇ ਆਸਰੇ ਆਸਟ੍ਰੇਲੀਆ ਨੇ ਮੈਚ ਆਸਾਨੀ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ 5 ਮੈਚਾਂ ਦੀ ਸੀਰੀਜ਼ 'ਚ 3-1 ਦੀ ਲੀਡ ਹਾਸਿਲ ਕਰ ਲਈ ਹੈ।

8

ਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਸ਼੍ਰੀਲੰਕਾ ਦੀ ਸ਼ੁਰੂਆਤ ਬੇਹਦ ਖਰਾਬ ਰਹੀ ਅਤੇ ਟੀਮ ਨੇ 31 ਰਨ ਦੇ ਸਕੋਰ 'ਤੇ ਹੀ 3 ਵਿਕਟ ਗਵਾ ਦਿੱਤੇ ਸਨ। ਧਨੰਜੈ ਡੀ ਸਿਲਵਾ ਨੇ 76 ਰਨ ਦੀ ਪਾਰੀ ਖੇਡੀ ਅਤੇ ਸ਼੍ਰੀਲੰਕਾ ਦੀ ਪਾਰੀ ਨੂੰ ਸੰਭਾਲਿਆ।

9

ਬੇਲੀ ਦੀ ਪਾਰੀ 'ਚ 11 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਆਸਟ੍ਰੇਲੀਆ ਨੇ 31 ਓਵਰਾਂ 'ਚ ਹੀ ਜਿੱਤ ਦਰਜ ਕਰ ਲਈ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਦਾ ਸੀਰੀਜ਼ 'ਤੇ ਵੀ ਕਬਜਾ ਹੋ ਗਿਆ ਹੈ।

10

ਡੀ ਸਿਲਵਾ ਨੇ ਕਪਤਾਨ ਐਂਜਲੋ ਮੈਥਿਊਸ ਨਾਲ ਮਿਲਕੇ ਚੌਥੇ ਵਿਕਟ ਲਈ 84 ਰਨ ਜੋੜੇ। ਪਰ ਫਿਰ ਮੈਥਿਊਸ ਰਿਟਾਇਰਡ ਹਰਟ ਹੋ ਗਏ ਅਤੇ ਸ਼੍ਰੀਲੰਕਾ ਦੀ ਪਾਰੀ ਫਿਰ ਲੜਖੜਾ ਗਈ। ਸ਼੍ਰੀਲੰਕਾ ਦੀ ਟੀਮ 212 ਰਨ 'ਤੇ ਆਲ ਆਊਟ ਹੋ ਗਈ।

11

12

ਆਸਟ੍ਰੇਲੀਆ ਲਈ ਜੌਨ ਹੇਸਟਿੰਗਸ ਸਭ ਤੋਂ ਸਫਲ ਗੇਂਦਬਾਜ਼ ਸਾਬਿਤ ਹੋਏ।

13

213 ਰਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੂੰ ਫਿੰਚ ਨੇ ਦਮਦਾਰ ਸ਼ੁਰੂਆਤ ਦਿੱਤੀ। ਫਿੰਚ ਨੇ 18 ਗੇਂਦਾਂ 'ਤੇ ਅਰਧ-ਸੈਂਕੜਾ ਠੋਕਿਆ। ਫਿੰਚ ਨੇ 8 ਚੌਕੇ ਅਤੇ 3 ਛੱਕੇ ਜੜੇ ਅਤੇ 19 ਗੇਂਦਾਂ 'ਤੇ 55 ਰਨ ਦੀ ਪਾਰੀ ਖੇਡੀ। ਫਿੰਚ ਦੀ ਰਫਤਾਰ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਫਿੰਚ ਨੇ 55 ਚੋਂ 48 ਰਨ ਬਾਊਂਡਰੀਸ ਨਾਲ ਹੀ ਬਣਾਏ।

14

15

ਫਿੰਚ ਦਾ ਧਮਾਕਾ

  • ਹੋਮ
  • ਖੇਡਾਂ
  • ਆਸਟ੍ਰੇਲੀਆ ਦਾ ਸੀਰੀਜ਼ 'ਤੇ ਕਬਜ਼ਾ
About us | Advertisement| Privacy policy
© Copyright@2026.ABP Network Private Limited. All rights reserved.