ਟੈਸਟ ਇਤਿਹਾਸ ਦੀਆਂ ਪੰਜ ਸਭ ਤੋਂ ਵੱਡੀਆਂ ਜਿੱਤਾਂ
ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਇੰਗਲੈਂਡ ਦੇ ਨਾਂ ਹੈ। 1938 ਵਿੱਚ ਖੇਡੇ ਗਏ ਟੈਸਟ ਮੈਚ ਵਿੱਚ ਇੰਗਲੈਂਡ ਨੇ 7 ਵਿਕਟਾਂ ਦੇ ਨੁਕਸਾਨ ’ਤੇ 903 ਦੌੜਾਂ ਬਣਾਈਆਂ। ਸਰ ਹਟਨ ਨੇ ਇਸ ਮੈਚ ਵਿੱਚ 364 ਦੌੜਾਂ ਦੀ ਮੈਰਾਥਨ ਪਾਰੀ ਖੇਡੀ ਸੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ 201 ਦੌੜਾਂ ਹੀ ਬਣਾਈਆਂ ਤੇ ਦੂਜੀ ਪਾਰੀ ਵਿੱਚ ਵੀ ਟੀਮ ਸਿਰਫ 123 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇੰਗਲੈਂਡ ਨੇ 579 ਦੌੜਾਂ ਦੇ ਰਿਕਾਰਡ ਸਕੋਰ ਨਾਲ ਮੈਚ ਜਿੱਤਿਆ ਸੀ।
ਇਸ ਲਿਸਟ ਵਿੱਚ ਦੂਜੇ ਸਥਾਨ 'ਤੇ ਇਕ ਵਾਰ ਫਿਰ ਆਸਟ੍ਰੇਲੀਆ ਟੀਮ ਹੈ, ਜਿਸਨੇ 2002 ਵਿੱਚ ਇੰਗਲੈਂਡ ਨੂੰ ਪਾਰੀ ਅਤੇ 360 ਦੌੜਾਂ ਨਾਲ ਹਰਾਇਆ। ਐਡਮ ਗਿਲਕ੍ਰਿਸਟ ਦੇ ਦੋਹਰੇ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਨੇ 7 ਵਿਕਟਾਂ ’ਤੇ 652 ਦੌੜਾਂ ਬਣਾਈਆਂ। ਗਲੇਨ ਮੈਕਗ੍ਰਾ (8 ਵਿਕਟਾਂ) ਦੀ ਅਗਵਾਈ ਵਿੱਚ ਇੰਗਲੈਂਡ ਦੀ ਟੀਮ 159 ਤੇ 133 ਦੌੜਾਂ ਹੀ ਬਣਾ ਸਕੀ।
ਟੈਸਟ ਇਤਿਹਾਸ ਦੀ ਸਭਤੋਂ ਵੱਡੀ ਜਿੱਤ ਵੈਸਟ ਇੰਡੀਜ਼ ਦੇ ਨਾਂ ਹੈ। 1958-59 ਵਿੱਚ ਕੋਲਕਾਤਾ ਵਿੱਚ ਖੇਡੇ ਮੈਚ ’ਚ ਵੈਸਟ ਇੰਡੀਜ਼ ਨੇ ਭਾਰਤ ਨੂੰ ਪਾਰੀ ਤੇ 336 ਦੌੜਾਂ ਨਾਲ ਹਰਾਇਆ। ਵੈਸਟ ਇੰਡੀਜ਼ ਦੇ ਬੱਲੇਬਾਜ਼ ਰੋਹਨ ਕਾਨ੍ਹੀ ਨੇ 256 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਦੋ ਹੋਰ ਸੈਂਕੜਿਆਂ ਤੋਂ ਇਲਾਵਾ ਵੈਸਟ ਇੰਡੀਜ਼ ਨੇ ਪੰਜ ਵਿਕਟਾਂ ਨਾਲ 614 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਦੀ ਪਹਿਲੀ ਪਾਰੀ 124 ਤੇ ਦੂਸਰੀ ਪਾਰੀ 154 ਦੌੜਾਂ ’ਤੇ ਹੀ ਸਿਮਟ ਗਈ ਸੀ।
ਸੂਚੀ ਵਿਚ ਚੌਥੇ ਨੰਬਰ ’ਤੇ ਡੌਨ ਬ੍ਰੈਡਮੈਨ ਦੀ ਅਗਵਾਈ ਵਾਲੀ ਆਸਟ੍ਰੇਲੀਅਨ ਟੀਮ ਹੈ। 1946 ਵਿੱਚ ਖੇਡੇ ਗਏ ਟੈਸਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਪਾਰੀ ਤੇ 332 ਦੌੜਾਂ ਨਾਲ ਹਰਾਇਆ। ਬ੍ਰੈਡਮੈਨ ਦੀ 187 ਦੌੜਾਂ ਦੀ ਪਾਰੀ ਨੇ ਆਸਟ੍ਰੇਲੀਆ ਨੂੰ 645 ਦੌੜਾਂ ਬਣਾਉਣ 'ਚ ਮਦਦ ਕੀਤੀ, ਜਦਕਿ ਇੰਗਲੈਂਡ ਦੀ ਟੀਮ 141 ਤੇ 172 ਦੌੜਾਂ 'ਤੇ ਹੀ ਢਹਿ ਢੇਰੀ ਹੋ ਗਈ ਸੀ।
ਇਸ ਲਿਸਟ ਵਿੱਚ 5ਵੇਂ ਨੰਬਰ ’ਤੇ ਪਾਕਿਸਤਾਨ ਦੀ ਟੀਮ ਹੈ, ਜਿਸ ਨੇ 2002 ਵਿੱਚ ਲਾਹੌਰ ਵਿੱਚ ਟੈਸਟ ਸੀਰੀਜ਼ ਵਿੱਚ ਨਿਊਜ਼ੀਲੈਂਡ ਨੂੰ ਪਾਰੀ ਤੇ 324 ਦੌੜਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਪਹਿਲੀ ਪਾਰੀ ਵਿੱਚ 643 ਦੌੜਾਂ ਬਣਾਈਆਂ, ਜਿਸ ਵਿੱਚ ਇੰਜ਼ਮਾਮ-ਉਲ-ਹੱਕ ਨੇ 329 ਦੌੜਾਂ ਬਣਾਈਆਂ। ਜਵਾਬ ਵਿੱਚ ਨਿਊਜ਼ੀਲੈਂਡ ਦੀ ਪਹਿਲੀ ਪਾਰੀ 73 ਤੇ ਦੂਜੀ ਪਾਰੀ ਵਿੱਚ 246 ਦੌੜਾਂ ’ਤੇ ਹੀ ਲੁੜਕ ਗਈ। ਸ਼ੋਏਬ ਅਖਤਰ ਨੇ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਲਈਆਂ ਸੀ।
ਭਾਰਤ ਨੇ ਵੈਸਟ ਇੰਡੀਜ਼ ਖਿਲਾਫ ਰਾਜਕੋਟ ਵਿੱਚ ਖੇਡੇ ਪਹਿਲੇ ਟੈਸਟ ਮੈਚ ਵਿੱਚ ਪਾਰੀ ਤੇ 272 ਦੌੜਾਂ ਦੀ ਸ਼ਾਨਦਰ ਜਿੱਤ ਦਰਜ ਕੀਤੀ। ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਜੇ ਹੋਰ ਟੀਮਾਂ ਨਾਲ ਇਸ ਦਾ ਮੁਕਾਬਲਾ ਕੀਤਾ ਜਾਏ ਤਾਂ ਭਾਰਤ ਦੀ ਇਹ ਜਿੱਤ ਟੌਪ 5 ਵਿੱਚ ਵੀ ਸ਼ਾਮਲ ਨਹੀਂ।