ਨਵੀਂ ਦਿੱਲੀ: ਭਾਰਤ ਦੇ ਪਹਿਲੇ ਵਿਸ਼ਵ ਕੱਪ ਦੇ ਜੇਤੂ ਕਪਤਾਨ ਕਪਿਲ ਦੇਵ ਨੂੰ ਅੱਜ ਸ਼ਹਿਰ ਦੇ ਇੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿਲ ਦਾ ਦੌਰਾ ਪੈਣ 'ਤੇ ਦੋ ਦਿਨ ਪਹਿਲਾਂ ਉਨ੍ਹਾਂ ਦੀ ਐਨਜੀਓਪਲਾਸਟੀ ਹੋਈ ਸੀ। 61 ਸਾਲਾ ਸਾਬਕਾ ਆਲਰਾ ਰਾਉਂਡਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਉਹ ਹੁਣ ਸਿਹਤਮੰਦ ਹਨ।

ਹਸਪਤਾਲ ਨੇ ਇਕ ਬਿਆਨ 'ਚ ਕਿਹਾ, “ਕਪਿਲ ਦੇਵ ਨੂੰ ਅੱਜ ਬਾਅਦ ਦੁਪਹਿਰ ਛੁੱਟੀ ਦੇ ਦਿੱਤੀ ਗਈ। ਉਹ ਬਿਹਤਰ ਸਥਿਤੀ ਵਿੱਚ ਹੈ ਅਤੇ ਜਲਦੀ ਹੀ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰ ਸਕਦੇ ਹਨ। ਉਹ ਡਾ. ਅਤੁਲ ਮਾਥੁਰ ਨਾਲ ਸਲਾਹ-ਮਸ਼ਵਰਾ ਕਰਦੇ ਰਹਿਣਗੇ।”



ਕਪਿਲ ਦੇਵ ਦੇ ਸਾਬਕਾ ਸਾਥੀ ਚੇਤਨ ਸ਼ਰਮਾ ਨੇ ਕਪਿਲ ਅਤੇ ਡਾ. ਮਥੁਰ ਦੀ ਫੋਟੋ ਨਾਲ ਟਵੀਟ ਕੀਤਾ, “ਡਾ. ਅਤੁਲ ਮਾਥੁਰ ਨੇ ਕਪਿਲ ਪਾਜੀ ਦੀ ਐਂਜੀਓਪਲਾਸਟੀ ਕੀਤੀ। ਉਹ ਹੁਣ ਤੰਦਰੁਸਤ ਹਨ ਅਤੇਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਤਸਵੀਰ ਹਸਪਤਾਲ ਤੋਂ ਛੁੱਟੀ ਦੇ ਸਮੇਂ ਦੀ ਹੈ।”