ਨਵੀਂ ਦਿੱਲੀ - ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਦੌਰ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਗੌਤਮ ਗੰਭੀਰ ਦੇ ਫੈਨਸ ਨੂੰ ਤੋਹਫਾ ਦਿੱਤਾ ਹੈ। ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੈਂਸ 'ਚ ਸਲਾਮੀ ਬੱਲੇਬਾਜ ਦੇ ਤੌਰ 'ਤੇ ਗੰਭੀਰ ਦੇ ਮੈਚ ਖੇਡਣ 'ਤੇ ਵਿਰਾਟ ਕੋਹਲੀ ਨੇ ਆਪਣਾ ਜਵਾਬ ਦਿੱਤਾ। ਵਿਰਾਟ ਕੋਹਲੀ ਨੇ ਮੀਡੀਆ ਨੂੰ ਦੱਸਿਆ ਕਿ ਬਤੌਰ ਸਲਾਮੀ ਬੱਲੇਬਾਜ ਖੇਡਣ ਲਈ ਗੰਭੀਰ ਹੀ ਟੀਮ ਦੀ ਪਹਿਲੀ ਪਸੰਦ ਹਨ। 

  

 

ਵਿਰਾਟ ਨੇ ਦੱਸਿਆ ਕਿ ਧਵਨ ਦੀ ਗੈਰਮੌਜੂਦਗੀ 'ਚ ਗੰਭੀਰ ਹੀ ਓਪਨਿੰਗ ਕਰਨ ਲਈ ਟੀਮ ਦੀ ਪਹਿਲੀ ਪਸੰਦ ਹਨ। ਟੀਮ ਇੰਡੀਆ ਨੇ ਕਾਨਪੁਰ ਅਤੇ ਕੋਲਕਾਤਾ ਟੈਸਟ 'ਚ ਨਿਊਜ਼ੀਲੈਂਡ ਨੂੰ ਮਾਤ ਦੇਕੇ ਸੀਰੀਜ਼ ਆਪਣੇ ਨਾਮ ਕਰ ਲਈ ਹੈ। ਕਾਨਪੁਰ ਟੈਸਟ 'ਚ ਟੀਮ ਇੰਡੀਆ ਲਈ ਲੋਕੇਸ਼ ਰਾਹੁਲ ਨੇ ਓਪਨਿੰਗ ਕੀਤੀ ਸੀ। ਦੂਜੇ ਟੈਸਟ ਤੋਂ ਪਹਿਲਾਂ ਸੱਟ ਲੱਗਣ ਕਾਰਨ ਲੋਕੇਸ਼ ਰਾਹੁਲ ਨੂੰ ਟੀਮ ਤੋਂ ਬਾਹਰ ਹੋਣਾ ਪਿਆ ਅਤੇ ਸ਼ਿਖਰ ਧਵਨ ਨੂੰ ਮੌਕਾ ਮਿਲਿਆ। ਪਰ ਇੰਦੌਰ ਟੈਸਟ ਤੋਂ ਪਹਿਲਾਂ ਧਵਨ ਨੂੰ ਵੀ ਸੱਟ ਲਗ ਗਈ ਅਤੇ ਹੁਣ ਗੰਭੀਰ ਟੀਮ ਲਈ ਓਪਨਿੰਗ ਕਰਦੇ ਨਜਰ ਆ ਸਕਦੇ ਹਨ। 

  

 

ਗੰਭੀਰ ਨੇ ਟੀਮ ਇੰਡੀਆ ਲਈ ਆਖਰੀ ਟੈਸਟ ਮੈਚ ਇੰਗਲੈਂਡ ਖਿਲਾਫ ਸਾਲ 2014 'ਚ ਖੇਡਿਆ ਸੀ। ਇਸ ਮੈਚ 'ਚ ਗੰਭੀਰ ਨੇ ਪਹਿਲੀ ਪਾਰੀ 'ਚ 0 ਅਤੇ ਦੂਜੀ ਪਾਰੀ 'ਚ 3 ਰਨ ਬਣਾਏ ਸਨ। ਗੰਭੀਰ ਦੀ 2 ਸਾਲ ਬਾਅਦ ਟੀਮ ਇੰਡੀਆ 'ਚ ਐਂਟਰੀ ਹੋਈ ਹੈ।