ਨਵੀਂ ਦਿੱਲੀ - ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ 'ਚ ਸਪਿਨ ਗੇਂਦਬਾਜ਼ ਅਮਿਤ ਮਿਸ਼ਰਾ ਨੂੰ ਟੀਮ ਤੋਂ ਬਾਹਰ ਰਖਿਆ ਗਿਆ ਹੈ। ਮਿਸ਼ਰਾ ਨੂੰ ਟੀਮ 'ਚ ਨਾ ਚੁਣਨ 'ਏ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਖੁਲ ਕੇ ਆਪਣੀ ਰਾਏ ਸਾਂਝੀ ਕੀਤੀ ਹੈ। ਗਾਂਗੁਲੀ ਨੇ ਕਿਹਾ ਕਿ ਅਮਿਤ ਮਿਸ਼ਰਾ ਇਕ ਬੇਹਤਰੀਨ ਫਿਰਕੀ ਗੇਂਦਬਾਜ਼ ਹੈ ਅਤੇ ਮਿਸ਼ਰਾ ਨੂੰ ਟੈਸਟ ਟੀਮ ਦਾ ਹਿੱਸਾ ਹੋਣਾ ਚਾਹੀਦਾ ਸੀ। ਗਾਂਗੁਲੀ ਨੇ ਦੱਸਿਆ ਕਿ ਮਿਸ਼ਰਾ ਨੂੰ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਬੇਹਦ ਸਖਤ ਹੈ। ਗਾਂਗੁਲੀ ਅਨੁਸਾਰ ਅਮਿਤ ਮਿਸ਼ਰਾ ਦੂਜੀ ਪਾਰੀ 'ਚ ਚੰਗੀ ਗੇਂਦਬਾਜ਼ੀ ਕਰਨ ਦੀ ਕਾਬਲਿਯਤ ਰੱਖਦੇ ਹਨ। 

  

 

ਗਾਂਗੁਲੀ ਨੇ ਕਿਹਾ ਕਿ ਭਾਰਤ ਦੌਰੇ 'ਤੇ ਇੰਗਲੈਂਡ 5 ਖੱਬੇ ਹਥ ਦੇ ਬੱਲੇਬਾਜ਼ਾਂ ਨਾਲ ਆਇਆ ਹੈ ਅਤੇ ਟੀਮ ਮੈਨੇਜਮੈਂਟ ਨੂੰ ਇਸ ਗਲ ਦਾ ਧਿਆਨ ਰਖਣਾ ਚਾਹੀਦਾ ਸੀ। ਮਿਸ਼ਰਾ ਅਜਿਹੀਆਂ ਕੰਡੀਸ਼ਨਸ 'ਚ ਚੰਗੀ ਗੇਂਦਬਾਜ਼ੀ ਕਰ ਸਕਦਾ ਸੀ। ਰਾਜਕੋਟ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਬਾਅਦ ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਟੈਸਟ 'ਚ ਅਮਿਤ ਮਿਸ਼ਰਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਮਿਸ਼ਰਾ ਦੀ ਜਗ੍ਹਾ ਯੁਵਾ ਗੇਂਦਬਾਜ਼ ਜਯੰਤ ਯਾਦਵ ਨੂੰ ਮੌਕਾ ਦਿੱਤਾ ਗਿਆ ਸੀ। 

  

 

ਅਮਿਤ ਮਿਸ਼ਰਾ ਨੇ ਟੈਸਟ ਕ੍ਰਿਕਟ 'ਚ ਹੁਣ ਤਕ ਭਾਰਤ ਲਈ 21 ਟੈਸਟ ਮੈਚ ਖੇਡੇ ਹਨ ਜਿਸ 'ਚ ਮਿਸ਼ਰਾ ਦੇ ਨਾਮ 74 ਵਿਕਟ ਹਨ। ਅਮਿਤ ਮਿਸ਼ਰਾ ਨੇ 36 ਵਨਡੇ ਮੈਚਾਂ 'ਚ 64 ਵਿਕਟ ਹਾਸਿਲ ਕੀਤੇ ਹਨ।