ਨਵੀਂ ਦਿੱਲੀ - ਭਾਰਤੀ ਕ੍ਰਿਕਟ ਟੀਮ ਦੇ ਵਨਡੇ ਅਤੇ ਟੀ-20 ਕਪਤਾਨ ਮਹੇਂਦਰ ਸਿੰਘ ਧੋਨੀ 'ਤੇ ਬਣ ਰਹੀ ਫਿਲਮ 'ਐਮ.ਐਸ. ਧੋਨੀ - ਦ ਅਨਟੋਲਡ ਸਟੋਰੀ' ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਟੀਮ ਇੰਡੀਆ ਤੋਂ ਬਾਹਰ ਚਲ ਰਹੇ ਗੌਤਮ ਗੰਭੀਰ ਨੇ ਇਸ਼ਾਰੇ-ਇਸ਼ਾਰੇ 'ਚ ਧੋਨੀ ਦੀ ਬਾਇਓਪਿਕ ਬਾਰੇ ਚੌਂਕਾ ਦੇਣ ਵਾਲਾ ਬਿਆਨ ਦਿੱਤਾ ਹੈ। ਗੰਭੀਰ ਨੇ ਕਿਹਾ ਕਿ ਓਹ ਕ੍ਰਿਕਟਰਾਂ 'ਤੇ ਬਣਨ ਵਾਲਿਆਂ ਫਿਲਮਾਂ 'ਚ ਵਿਸ਼ਵਾਸ ਨਹੀਂ ਰਖਦੇ। ਉਨ੍ਹਾਂ ਨੇ ਕਿਹਾ ਕਿ ਕ੍ਰਿਕਟਰ ਬਾਇਓਪਿਕ ਲਾਇਕ ਨਹੀਂ ਹਨ।
ਵੱਖ-ਵੱਖ ਵੈਬਸਾਈਟ 'ਤੇ ਆਈਆਂ ਖਬਰਾਂ ਅਨੁਸਾਰ ਗੰਭੀਰ ਨੇ ਆਪਣੇ ਉੱਤੇ ਕਿਸੇ ਬਾਇਓਪਿਕ ਬਣਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਨਾ ਹੀ ਅਜੇਹੀ ਉਮੀਦ ਹੈ ਅਤੇ ਨਾ ਹੀ ਓਹ ਅਜਿਹਾ ਚਾਹੁੰਦੇ ਹਨ। ਗੰਭੀਰ ਨੇ ਕਿਹਾ 'ਮੈਂ ਕ੍ਰਿਕਟਰਾਂ 'ਤੇ ਬਣਨ ਵਾਲਿਆਂ ਬਾਇਓਪਿਕਸ 'ਤੇ ਵਿਸ਼ਵਾਸ ਨਹੀਂ ਕਰਦਾ। ਮੇਰਾ ਮੰਨਣਾ ਹੈ ਕਿ ਬਾਇਓਪਿਕ ਉਨ੍ਹਾਂ ਲੋਕਾਂ 'ਤੇ ਬਣਨੀ ਚਾਹੀਦੀ ਹੈ ਜਿਨ੍ਹਾਂ ਨੇ ਕ੍ਰਿਕਟਰਾਂ ਤੋਂ ਵਧ ਦੇਸ਼ ਲਈ ਯੋਗਦਾਨ ਪਾਇਆ ਹੈ।' ਹਾਲਾਂਕਿ ਇਹ ਸਭ ਕਹਿੰਦੇ ਹੋਏ ਗੰਭੀਰ ਨੇ ਕਿਸੇ ਖਿਡਾਰੀ ਦਾ ਨਾਮ ਨਹੀਂ ਲਿਆ ਪਰ ਇਨ੍ਹੀਂ ਦਿਨੀ ਮਹੇਂਦਰ ਸਿੰਘ ਧੋਨੀ ਦੀ ਬਾਇਓਪਿਕ ਦੀ ਹੀ ਚਰਚਾ ਚਲ ਰਹੀ ਹੈ।