ਨਵੀਂ ਦਿੱਲੀ - ਰੀਓ ਪੈਰਾਲਿੰਪਿਕਸ ਦੇ ਤਗਮਾ ਜੇਤੂਆਂ ਦੀ ਉਪਲੱਬਧੀਆਂ ਨੂੰ ਵਧੇਰੇ ਮਾਨਤਾ ਦੇਣ ਲਈ ਖੇਡ ਮੰਤਰਾਲੇ ਇਸ ਸਾਲ ਪਦਮ ਪੁਰਸਕਾਰਾਂ ਲਈ ਇਨ੍ਹਾਂ ਦੇ ਨਾਮ ਦੀ ਸਿਫਾਰਿਸ਼ ਕਰੇਗਾ। 


 

ਖੇਡ ਮੰਤਰੀ ਵਿਜੈ ਗੋਇਲ ਨੇ ਆਪਣੇ ਟਵਿਟਰ ਪੇਜ 'ਤੇ ਇਹ ਐਲਾਨ ਕੀਤਾ। ਟਵੀਟ 'ਚ ਖੇਡ ਮੰਤਰੀ ਨੇ ਦੱਸਿਆ ਕਿ 'ਖੇਡ ਮੰਤਰਾਲੇ ਆਪਣੇ ਸਟਾਰ ਪੈਰਾਲਿੰਪਿਕ ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਇਸ ਸਾਲ ਪਦਮ ਪੁਰਸਕਾਰਾਂ ਲਈ ਕਰੇਗਾ।' ਭਾਰਤ ਨੇ ਇਸੇ ਮਹੀਨੇ ਰੀਓ 'ਚ ਖਤਮ ਹੋਏ ਪੈਰਾਲਿੰਪਿਕ ਖੇਡਾਂ 'ਚ 2 ਗੋਲਡ ਮੈਡਲ, 1 ਸਿਲਵਰ ਮੈਡਲ ਅਤੇ 1 ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤ ਨੇ ਕੁਲ 4 ਤਗਮੇ ਜਿੱਤੇ ਸਨ। 

  

 

ਭਾਰਤ ਲਈ ਥੰਗਾਵੇਲੂ ਮਰੀਅੱਪਨ ਨੇ ਹੈ ਜੰਪ ਅਤੇ ਦੇਵੇਂਦਰ ਝਾਜਰੀਆ ਨੇ ਜੈਵਲਿਨ ਥ੍ਰੋਅ 'ਚ ਗੋਲਡ ਮੈਡਲ ਜਿੱਤੇ ਸਨ। ਦੀਪਾ ਮਲਿਕ ਨੇ ਸ਼ਾਟ ਪੁਟ ਈਵੈਂਟ 'ਚ ਸਿਲਵਰ ਮੈਡਲ ਹਾਸਿਲ ਕੀਤਾ। ਵਰੁਣ ਭਾਟੀ ਨੇ ਹਾਈ ਜੰਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। 

  

 

ਵਿਜੈ ਗੋਇਲ ਦਾ ਟਵੀਟ 

 




Sports Ministry will recommend the names of our star #Paralympians to the Ministry of Home Affairs for the prestigious #PadmaAwards