'ਮਾਇਰੋ' ਨਾਮਕ ਇਹ ਵਾਇਰਸ ਵੀ ਮੱਛਰ ਕਾਰਨ ਹੀ ਫੈਲਦਾ ਹੈ ਅਤੇ ਇਹ ਚਿਕਨਗੁਨੀਆ ਵਾਇਰਸ ਨਾਲ ਹੀ ਸੰਬੰਧਿਤ ਹੈ। ਡਾਕਟਰਾਂ ਨੇ ਦੱਸਿਆ ਕਿ 'ਮਾਇਰੋ' ਇਨਫੈਕਸ਼ਨ ਦੇ ਚੱਲਦੇ ਵੀ ਤੇਜ਼ ਬੁਖ਼ਾਰ ਅਤੇ ਪੇਟ 'ਚ ਦਰਦ ਹੋਣ ਲੱਗਦਾ ਹੈ। ਕੈਰੇਬੀਆਈ ਦੇਸ਼ ਹੈਦੀ ਦੇ ਇੱਕ ਪਿੰਡ 'ਚ 8 ਸਾਲ ਦੇ ਬੱਚੇ ਦੇ ਖ਼ੂਨ ਦੇ ਨਮੂਨੇ 'ਚ ਇਹ ਵਾਇਰਸ ਪਾਇਆ ਗਿਆ ਹੈ।
ਸਭ ਤੋਂ ਪਹਿਲਾਂ ਤ੍ਰਿਨੀਦਾਦ 'ਚ 1954 'ਚ 'ਮਾਇਰੋ' ਵਾਇਰਸ ਮਿਲਿਆ ਸੀ। ਲੰਬੇ ਸਮੇਂ ਤੱਕ ਇਹ ਵਾਇਰਸ ਅਮੇਜ਼ਾਨ ਦੇ ਇਲਾਕੇ 'ਚ ਹੀ ਸੀਮਤ ਰਿਹਾ, ਪਰ ਹੌਲੀ-ਹੌਲੀ ਇਹ ਬੋਲੀਵੀਆ, ਬਰਾਜ਼ੀਲ, ਕੋਲੰਬੀਆ, ਪੇਰੂ, ਗੁਆਨਾ ਅਤੇ ਸੂਰੀਨਾਮ 'ਚ ਫੈਲਦਾ ਰਿਹਾ।
ਸਾਲ 2000 'ਚ ਇਹ ਵਾਇਰਸ ਦੱਖਣੀ ਅਮਰੀਕਾ ਤੋਂ ਅੱਗੇ ਵੈਨੇਜ਼ੁਏਲਾ ਦੀ ਰਿਸਰਚ ਟੀਮ ਮੁਤਾਬਿਕ ਇਹੀ ਵਾਇਰਸ ਹੁਣ ਵੀ ਅੱਗੇ ਦਾ ਰੁੱਖ ਕਰਦਾ ਹੋਇਆ ਉੱਤਰ ਦਿਸ਼ਾ ਵਲ ਵਧ ਰਿਹਾ ਹੈ। ਇਸ ਵਾਇਰਸ ਦੀ ਫਾਈਂਡਿੰਗਸ ਨੂੰ ਹਾਲ ਹੀ 'ਚ 'ਇਮੇਜਿੰਗ ਇਨਫੈਕਸ਼ਨ ਡਿਸੀਜ਼ ਨਾਮਕ ਜਰਨਲ 'ਚ ਵਿਸਤਾਰ ਪੂਰਵਕ ਪ੍ਰਕਾਸ਼ਿਤ ਕੀਤਾ ਗਿਆ ਹੈ।
ਹਾਲਾਂਕਿ ਯੂਨੀਵਰਸਿਟੀ ਦੇ ਡਾਇਰੈਕਟਰ ਡਾ. ਗਲੇਨ ਮੌਰਿਸ ਨੇ ਉਮੀਦ ਜਤਾਈ ਕਿ ਮਾਇਰੋ ਵਾਇਰਸ ਡੇਂਗੂ, ਚਿਕਨਗੁਨੀਆ ਦੇ ਬਰਾਬਰ ਮਹਾਂਮਾਰੀ ਨਹੀਂ ਬਣੇਗਾ, ਪਰ ਇਹ ਸਭ ਇਸ ਦੇ ਭਵਿੱਖ 'ਚ ਹੋਣ ਵਾਲੇ ਪ੍ਰਸਾਰ ਦੀ ਮਾਨੀਟਰਿੰਗ 'ਤੇ ਨਿਰਭਰ ਕਰੇਗਾ। ਯੂਨੀਵਰਸਿਟੀ ਆਫ਼ ਫਲੋਰੀਡਾ ਦੇ ਵਿਗਿਆਨੀ ਜਾਨ ਲੇਡਨਿਕੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਮਾਇਰੋ ਵਾਇਰਸ ਦੇ ਫੈਲਾਅ ਨੂੰ ਆਪਣੀ ਚੋਟੀ ਦੀ ਪਹਿਲੀ ਦੇਣੀ ਹੋਵੇਗੀ। ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਜ਼ੀਕਾ ਵਾਇਰਸ ਨੂੰ ਨਜ਼ਰਅੰਦਾਜ਼ ਕਰਨ ਦਾ ਜੋ ਸਿੱਟਾ ਦੁਨੀਆ ਸਾਹਮਣੇ ਆਇਆ ਉਹੀ ਹੁਣ ਮਾਇਰੋ ਵਾਇਰਸ ਦੇ ਤੌਰ 'ਤੇ ਸਾਹਮਣੇ ਆਵੇ।
ਮੁੱਖ ਤੌਰ 'ਤੇ ਮਾਇਰੋ ਨਾਮਕ ਵਾਇਰਸ ਚਿਕਨਗੁਨੀਆ ਨਾਲ ਹੀ ਸਬੰਧਿਤ ਹੈ। ਦੋਵਾਂ ਹੀ ਤਰ੍ਹਾਂ ਦੇ ਇਨਫੈਕਸ਼ਨ 'ਚ ਸਰੀਰ ਦੇ ਜੋੜਾਂ 'ਚ ਤੇਜ਼ ਦਰਦ ਅਤੇ ਬੁਖ਼ਾਰ ਆਉਂਦਾ ਹੈ। ਪਰ ਮਾਇਰੋ ਵਾਇਰਸ ਜੋੜਾਂ ਤੋਂ ਇਲਾਵਾ ਪੇਟ 'ਚ ਵੀ ਤੇਜ਼ ਦਰਦ ਪੈਦਾ ਕਰਦਾ ਹੈ। ਨਾਲ ਹੀ ਇਸ 'ਚ ਹਰ ਪੰਜ ਮਿੰਟ 'ਚ ਬਾਥਰੂਮ ਜਾਣ ਦੀ ਲੋੜ ਵੀ ਮਹਿਸੂਸ ਹੁੰਦੀ ਹੈ ਪਰ ਦਰਦ ਇੰਨਾ ਤੇਜ਼ ਹੁੰਦਾ ਹੈ ਕਿ ਰੋਗੀ ਉੱਥੋਂ ਤੱਕ ਵੀ ਨਹੀਂ ਪਹੁੰਚ ਪਾਉਂਦਾ।