ਨਵੀਂ ਦਿੱਲੀ - ਭਾਰਤ ਦੇ ਸਟਾਰ ਕ੍ਰਿਕਟਰ ਅਤੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਗੋਆ ਦੇ ਮੋਰਝਿਮ 'ਚ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾ ਲਿਆ। ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ। ਗੋਆ 'ਚ ਵਿਆਹ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਹੋਈ ਕਾਕਟੇਲ ਪਾਰਟੀ 'ਚ ਯੁਵੀ-ਹੇਜ਼ਲ ਨੇ ਖੂਬ ਐਂਜੌਏ ਕੀਤਾ।
ਵਿਆਹ ਤੋਂ ਬਾਅਦ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਯੁਵਰਾਜ ਨੇ ਹੇਜ਼ਲ ਨਾਲ ਕੇਕ ਕਟ ਕੇ ਕੀਤੀ। ਇਸ ਦੌਰਾਨ ਦੋਨਾ ਨੇ ਅਜਿਹਾ ਡਾਂਸ ਪਰਫਾਰਮੈਂਸ ਦਿੱਤਾ ਕਿ ਹਰ ਕੋਈ ਵੇਖਦਾ ਰਹਿ ਗਿਆ। ਯੁਵੀ ਸਕਾਈ ਬਲੂ ਰੰਗ ਦੇ ਸੂਟ 'ਚ ਸਨ ਅਤੇ ਹੇਜ਼ਲ ਕਰੀਮ ਰੰਗ ਦੇ ਈਵਨਿੰਗ ਗਾਊਨ 'ਚ ਸੀ। ਬੇਹਦ ਖੂਬਸੂਰਤ ਲਗ ਰਹੀ ਹੇਜ਼ਲ ਕੀਚ (ਗੁਰਬਸੰਤ ਕੌਰ) 'ਤੇ ਹਰ ਕਿਸੇ ਦੀਆਂ ਨਜਰਾਂ ਟਿਕੀਆਂ ਸਨ।
ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਰੋਹਿਤ ਸ਼ਰਮਾ, ਰੀਤਿਕਾ, ਅੰਗਦ ਬੇਦੀ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਨੂੰ ਇਸ ਵਿਆਹ 'ਤੇ ਅਤੇ ਪਾਰਟੀ 'ਤੇ ਵੇਖਿਆ ਗਿਆ। ਇਸਤੋਂ ਪਹਿਲਾਂ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਸਿੱਖ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ। ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ।