ਨਵੀਂ ਦਿੱਲੀ - ਰੀਓ ਪੈਰਾਲਿੰਪਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਦੀਪਾ ਮਲਿਕ ਦੇ ਵਤਨ ਪਰਤਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦਿੱਲੀ ਦੇ ਆਈ.ਜੀ.ਆਈ. ਏਅਰ ਪੋਰਟ 'ਤੇ ਉਨ੍ਹਾਂ ਦੇ ਫੈਨਸ ਅਤੇ ਪਰਿਵਾਰ ਤੋਂ ਅਲਾਵਾ ਹਰਿਆਣਾ ਸਰਕਾਰ ਦੇ ਖੇਡ ਮੰਤਰੀ ਅਨਿਲ ਵਿਜ ਵੀ ਇਸ ਮੌਕੇ ਮੌਜੂਦ ਸਨ। 

  

 

ਦੀਪਾ ਮਲਿਕ ਦਾ ਫੁੱਲਾਂ, ਮਾਲਾ ਅਤੇ ਢੋਲ ਦੀ ਧਮਕ 'ਤੇ ਸਵਾਗਤ ਕੀਤਾ ਗਿਆ। ਆਰਮੀ ਦੇ ਜਵਾਨਾ ਨੇ ਵੀ ਦੀਪਾ ਨੂੰ ਵਧਾਈ ਦਿੱਤੀ। ਖੇਡ ਮੰਤਰੀ ਅਨਿਲ ਵਿਜ ਇਸਤੋਂ ਪਹਿਲਾਂ ਦੀਪਾ ਨੂੰ ਹਰਿਆਣਾ ਸਰਕਾਰ ਵੱਲੋਂ 4 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਅਤੇ ਸਰਕਾਰੀ ਨੌਕਰੀ ਦਾ ਐਲਾਨ ਕਰ ਚੁੱਕੇ ਹਨ। 

  

ਵਤਨ ਪਰਤਣ 'ਤੇ ਦੀਪਾ ਨੇ ਦੇਸ਼ ਦਾ ਧੰਨਵਾਦ ਕੀਤਾ ਅਤੇ ਆਪਣੀ ਕਾਮਯਾਬੀ ਪਿੱਛੇ ਸਰਕਾਰ ਅਤੇ ਪਰਿਵਾਰ ਨੂੰ ਸ਼ਰੇਅ ਦਿੱਤਾ। ਦੀਪਾਂ ਨੇ ਕਿਹਾ ਕਿ ਉਨ੍ਹਾਂ ਨੇ ਇਤਿਹਾਸ ਤਾਂ ਰਚਿਆ ਪਰ ਹੁਣ ਹੋਰ ਜਾਦਾ ਮਹਿਨਤ ਕਰਨ ਦੀ ਲੋੜ ਹੈ। ਵਿਕਲਾਂਗ ਖਿਡਾਰੀਆਂ ਨੂੰ ਸੁਨੇਹਾ ਦਿੰਦੇ ਹੋਏ ਦੀਪਾ ਨੇ ਕਿਹਾ ਕਿ ਖੁਦ 'ਤੇ ਵਿਸ਼ਵਾਸ ਰੱਖਣ ਨਾਲ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਪਾਰ ਕੀਤਾ ਜਾ ਸਕਦਾ ਹੈ। ਦੀਪਾ ਨੇ ਪਰਿਵਾਰ ਨੇ ਵੀ ਇਸ ਮੌਕੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਜਾਂ ਦੀਪਾ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਜਿੱਤ ਹੈ।