ਗੁੜ ਨਾਲੋਂ ਇਸ਼ਕ ਮਿੱਠਾ
ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਮੌਜੂਦ ਸਨ। ਗੋਆ 'ਚ ਵਿਆਹ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਹੋਈ ਕਾਕਟੇਲ ਪਾਰਟੀ 'ਚ ਯੁਵੀ-ਹੇਜ਼ਲ ਦੇ ਨਾਲ-ਨਾਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਖੂਬ ਐਂਜੌਏ ਕੀਤਾ।
ਭਾਰਤ ਦੇ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ 2 ਦਿਸੰਬਰ ਨੂੰ ਗੋਆ ਦੇ ਮੋਰਝਿਮ 'ਚ ਹੇਜ਼ਲ ਕੀਚ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾ ਲਿਆ।
ਯੁਵੀ ਦੇ ਵਿਆਹ 'ਤੇ ਪਹੁੰਚੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਜੰਮ ਕਰ ਡਾਂਸ ਕੀਤਾ ਅਤੇ ਯੁਵੀ ਦੇ ਵਿਆਹ 'ਤੇ ਰੌਣਕਾਂ ਲਾ ਦਿੱਤੀਆਂ।
Watch video : https://www.youtube.com/watch?v=cZFXXQQTEE8
ਪਰ ਹੁਣ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਡਾਂਸ ਵੀਡੀਓ ਵਾਇਰਲ ਹੋ ਗਿਆ ਹੈ।
ਪਰ ਗੋਆ 'ਚ ਵਿਰਾਟ ਦੇ ਨਾਲ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ ਅਤੇ ਦੋਨਾ ਨੇ ਮਿਲਕੇ ਲਟਕੇ-ਝਟਕੇ ਲਗਾਏ। ਇਸ ਮੌਕੇ ਅਨੁਸ਼ਕਾ-ਹੇਜ਼ਲ ਦਾ ਡਾਂਸ ਵੀਡੀਓ ਅਤੇ ਵਿਰਾਟ-ਯੁਵੀ ਦਾ ਡਾਂਸ ਵੀਡੀਓ ਤਾਂ ਪਹਿਲਾਂ ਹੀ ਵਾਇਰਲ ਹੋ ਗਿਆ ਸੀ।
ਯੁਵੀ ਦੇ ਸੰਗੀਤ ਅਤੇ ਮਹਿੰਦੀ ਦੇ ਪ੍ਰੋਗਰਾਮ 'ਤੇ ਵਿਰਾਟ ਨੇ ਖੂਬ ਭੰਗੜਾ ਪਾਇਆ ਸੀ ਪਰ ਉਸ ਵੇਲੇ ਅਨੁਸ਼ਕਾ ਉਨ੍ਹਾਂ ਦੇ ਨਾਲ ਨਹੀਂ ਸੀ।
ਦੋਨਾ ਨੇ 'ਗੁੜ ਨਾਲੋਂ ਇਸ਼ਕ ਮਿਠਾ' ਗੀਤ 'ਤੇ ਡਾਂਸ ਕੀਤਾ ਅਤੇ ਇਸ ਵੀਡੀਓ 'ਚ ਦੋਨਾ ਦੀ ਮਸਤੀ ਉਨ੍ਹਾਂ ਦੇ ਫੈਨਸ ਨੂੰ ਬੇਹਦ ਪਸੰਦ ਆ ਰਹੀ ਹੈ।