ਨਵੀਂ ਦਿੱਲੀ - 9 ਨਵੰਬਰ ਦਾ ਦਿਨ ਭਾਰਤ ਅਤੇ ਅਮਰੀਕਾ ਲਈ ਬੇਹਦ ਖਾਸ ਸਾਬਿਤ ਹੋਇਆ। ਇੱਕ ਪਾਸੇ ਭਾਰਤ 'ਚ ਭ੍ਰਿਸ਼ਟਾਚਾਰ ਰੋਕਣ ਦੇ ਇਰਾਦੇ ਨਾਲ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਅਚਾਨਕ 500 ਅਤੇ 1000 ਰੁਪਏ ਦੇ ਨੋਟਾਂ ਦੇ ਇਸਤੇਮਾਲ 'ਤੇ ਰੋਕ ਲਗਾਉਣ ਦਾ ਐਲਾਨ ਕਰ ਦਿੱਤਾ। ਦੂਜੇ ਪਾਸੇ ਅਮਰੀਕਾ ਨੇ ਡੋਨਾਲਡ ਟਰੰਪ ਨੂੰ ਆਪਣੇ 45ਵੇਂ ਰਾਸ਼ਟਰਪਤੀ ਵਜੋਂ ਚੁਣਿਆ। 

  

 

ਪਰ ਇਸ ਖਾਸ ਦਿਨ ਭਾਰਤ ਦਾ ਇੱਕ ਬੇਹਦ ਖਾਸ ਅਤੇ ਦਰਸ਼ਕਾਂ ਦਾ ਫੇਵਰਿਟ ਜੋੜਾ ਵੀ ਆਪਣੇ ਮਜ਼ੇਦਾਰ ਟਵੀਟਸ ਕਾਰਨ ਦਰਸ਼ਕਾਂ ਦੀ ਚਰਚਾ ਦਾ ਵਿਸ਼ਾ ਬਣਿਆ। ਟਰਬਨੇਟਰ ਹਰਭਜਨ ਸਿੰਘ ਨੇ ਟਵੀਟ ਕਰਕੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਚੁੱਕੇ ਇਸ ਕਦਮ ਲਈ ਵਧਾਈ ਦਿੱਤੀ। ਹਰਭਜਨ ਸਿੰਘ ਦੀ ਪਤਨੀ ਨੇ ਵੋਟ ਅਤੇ ਨੋਟ ਦੀ ਗੱਲ ਕੀਤੀ ਜਿਸਨੂੰ ਪਤੀ ਹਰਭਜਨ ਸਿੰਘ ਨੇ ਵੀ ਰੀਟਵੀਟ ਕੀਤਾ। 

  

 

ਹਰਭਜਨ ਸਿੰਘ ਦਾ ਟਵੀਟ 

 




Massive sixer by ji to discontinue the use of 500 and 1000 rupee notes to curb . Brave move! We're proud of you! 






  






ਗੀਤਾ ਬਸਰਾ ਦੇ ਟਵੀਟ





USA counting vote ...INDIA counting note














Suddenly.. everyone's pulling out their TRUMP cards!

 








  








ਹਰਭਜਨ ਸਿੰਘ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਫੈਸਲੇ ਨੂੰ ਦਲੇਰੀ ਵਾਲਾ ਫੈਸਲਾ ਦੱਸਿਆ ਅਤੇ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ। ਭੱਜੀ ਨੂੰ 500 ਅਤੇ 1000 ਰੁਪਏ ਦੇ ਨੋਟਾਂ 'ਤੇ ਰੋਕ ਲਗਾਉਣ ਦਾ ਫੈਸਲਾ ਪਸੰਦ ਆਇਆ। ਭੱਜੀ ਆਮ ਤੌਰ 'ਤੇ ਖੁਲ ਕੇ ਕਿਸੇ ਵੀ ਮੁੱਦੇ 'ਤੇ ਆਪਣਾ ਪੱਖ ਦਰਸ਼ਕਾਂ ਅਤੇ ਫੈਨਸ ਨਾਲ ਸਾਂਝਾ ਕਰਦੇ ਹਨ ਅਤੇ ਇਸ ਵਾਰ ਵੀ ਭੱਜੀ ਨੇ ਕੁਝ ਅਜਿਹਾ ਹੀ ਕੀਤਾ। ਖਾਸ ਗੱਲ ਇਹ ਰਹੀ ਕਿ ਇਸ ਵਾਰ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।