ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਕੇਸ ਇੱਕ ਕਰੋੜ ਦੇ ਨੇੜੇ ਹਨ। ਇਸ ਮਾਰੂ ਬਿਮਾਰੀ ਨਾਲ ਹੁਣ ਤੱਕ 95 ਲੱਖ ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ। ਦੇਸ਼ 'ਚ 3 ਵੈਕਸੀਨ ਦੇ ਟਰਾਇਲ ਤੀਜੇ ਪੜਾਅ 'ਚ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਇਸ ਲੈਬ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਇਕ ਟਵੀਟ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਟਵਿੱਟਰ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।


ਭੱਜੀ ਨੇ ਟਵੀਟ ਕੀਤਾ, 'ਫਾਈਜ਼ਰ ਅਤੇ ਬਾਇਓਟੈਕ ਵੈਕਸੀਨ ਦੀ ਏਕਿਯੂਰੇਸੀ - 94 ਪ੍ਰਤੀਸ਼ਤ, ਮਾਡਰਨਾ ਵੈਕਸੀਨ - 94.5 ਪ੍ਰਤੀਸ਼ਤ, ਆਕਸਫੋਰਡ ਵੈਕਸੀਨ - 90 ਪ੍ਰਤੀਸ਼ਤ .... ਭਾਰਤੀ ਰਿਕਵਰੀ ਰੇਟ (ਬਿਨਾਂ ਵੈਕਸੀਨ) - 93.6 ਪ੍ਰਤੀਸ਼ਤ. ..ਕੀ ਸੱਚਮੁੱਚ ਭਾਰਤੀਆਂ ਨੂੰ ਵੈਕਸੀਨ ਦੀ ਜ਼ਰੂਰਤ ਹੈ।



ਇਸ ਨੂੰ ਲੈ ਕੇ ਲੋਕ ਲਗਾਤਾਰ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਉਨ੍ਹਾਂ ਨੂੰ ਪਰਿਵਾਰ ਦੇ WhatsApp ਫੈਮਿਲੀ ਗਰੁੱਪ ਦੇ ਮਾਮੇ-ਫੁਫੜ ਦਾ ਥਾਂ ਦੇ ਦਿੱਤੀ।



ਕੈਪਟਨ ਨੇ ਅਮਿਤ ਸ਼ਾਹ ਨੂੰ ਕੀਤਾ ਖ਼ਬਰਦਾਰ! ਦੇਸ਼ ਦੀ ਸੁਰੱਖਿਆ ਨੂੰ ਹੋ ਸਕਦਾ ਖਤਰਾ

ਇਕ ਯੂਜ਼ਰ ਨੇ ਲਿਖਿਆ ਕਿ ਵੈਕਸੀਨ ਦੀ ਪ੍ਰਭਾਵਕਤਾ ਦਾ ਮੁਲਾਂਕਣ 93.6 ਪ੍ਰਤੀਸ਼ਤ ਠੀਕ ਹੋਣ ਵਾਲੇ ਲੋਕਾਂ 'ਤੇ ਨਹੀਂ ਕੀਤਾ ਗਿਆ। ਇਹ ਉਨ੍ਹਾਂ 6.4 ਪ੍ਰਤੀਸ਼ਤ ਲੋਕਾਂ ਲਈ ਹੈ ਜੋ ਰਿਕਵਰ ਨਹੀਂ ਹੋ ਪਾ ਰਹੇ। 



ਵੇਖੋ ਕਿਸਾਨਾਂ ਦਾ ਜ਼ੇਰਾ! ਧੀ ਦਾ ਵਿਆਹ ਛੱਡ ਦਿੱਲੀ ਡਟਿਆ, ਵੀਡੀਓ ਕਾਲ ਜ਼ਰੀਏ ਦੇਵੇਗਾ ਅਸ਼ੀਰਵਾਦ





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ