ਰੋਮਾਂਚਕ ਓਵਰ 'ਚ ਹਰਮਨਪ੍ਰੀਤ ਕੌਰ ਦੇ ਛੱਕੇ ਨੇ ਭਾਰਤ ਨੂੰ ਬਣਾਇਆ ਚੈਂਪੀਅਨ
ਇਸਤੋਂ ਬਾਅਦ ਅਗਲੀਆਂ 3 ਗੇਂਦਾਂ 'ਤੇ ਕੋਈ ਰਨ ਨਹੀਂ ਬਣਿਆ। ਆਖਰੀ 2 ਗੇਂਦਾਂ 'ਤੇ ਭਾਰਤ ਨੂੰ ਜਿੱਤ ਲਈ 8 ਰਨ ਚਾਹੀਦੇ ਸਨ। ਹਰਮਨਪ੍ਰੀਤ ਕੌਰ ਨੇ ਓਵਰ ਦੀ 5ਵੀਂ ਗੇਂਦ 'ਤੇ ਛੱਕਾ ਠੋਕਿਆ ਅਤੇ ਭਾਰਤ ਨੂੰ ਜਿੱਤ ਦੇ ਨੇੜ ਪਹੁੰਚਾ ਦਿੱਤਾ।
ਅਫਰੀਕੀ ਟੀਮ ਦੀ ਕੋਈ ਵੀ ਖਿਡਾਰਨ ਅਰਧ-ਸੈਂਕੜਾ ਨਹੀਂ ਠੋਕ ਸਕੀ। ਪਰ ਟੀਮ ਦੇ ਟਾਪ ਅਤੇ ਮਿਡਲ ਆਰਡਰ ਨੇ ਮਜਬੂਤ ਪਾਰੀਆਂ ਖੇਡ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਭਾਰਤ ਲਈ ਰਾਜੇਸ਼ਵਰੀ ਗਾਇਕਵਾਡ ਨੇ 3 ਅਤੇ ਸ਼ਿਖਾ ਪਾਂਡੇ ਨੇ 2 ਵਿਕਟ ਹਾਸਿਲ ਕੀਤੇ।
ਇਸ ਮੈਚ 'ਚ ਦਖਣੀ ਅਫਰੀਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 244 ਰਨ ਦਾ ਸਕੋਰ ਖੜਾ ਕੀਤਾ। ਅਫਰੀਕੀ ਟੀਮ 49.4 ਓਵਰਾਂ 'ਚ 244 ਰਨ 'ਤੇ ਆਲ ਆਊਟ ਹੋ ਗਈ।
ਜਵਾਬ 'ਚ ਭਾਰਤ ਲਈ ਮੋਨਾ ਮੇਸ਼ਰਾਮ ਅਤੇ ਦੀਪਤੀ ਸ਼ਰਮਾ ਨੇ ਅਰਧ-ਸੈਂਕੜੇ ਠੋਕੇ। ਮੇਸ਼ਰਾਮ ਨੇ 59 ਰਨ ਅਤੇ ਦੀਪਤੀ ਨੇ 71 ਰਨ ਦੀ ਪਾਰੀ ਖੇਡੀ। ਇਸ ਮੈਚ ਦੇ 49 ਓਵਰ ਖਤਮ ਹੋਣ ਤੋਂ ਬਾਅਦ ਭਾਰਤ ਦਾ ਸਕੋਰ 8 ਵਿਕਟਾਂ ਦੇ ਨੁਕਸਾਨ 'ਤੇ 236 ਰਨ ਸੀ।
ਆਖਰੀ ਓਵਰ 'ਚ ਭਾਰਤ ਨੂੰ ਜਿੱਤ ਲਈ 9 ਰਨ ਚਾਹੀਦੇ ਸਨ। ਪਹਿਲੀ ਹੀ ਗੇਂਦ 'ਤੇ ਹਰਮਨਪ੍ਰੀਤ ਕੌਰ ਨੇ 2 ਰਨ ਲੈਣ ਦੀ ਕੋਸ਼ਿਸ਼ ਕੀਤੀ ਪਰ ਦੂਜਾ ਰਨ ਲੈਂਦੇ ਹੋਏ ਪੂਨਮ ਯਾਦਵ ਰਨ ਆਊਟ ਹੋ ਗਈ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਵਿਸ਼ਵ ਕਪ ਕੁਆਲੀਫਾਇਰਸ ਚੈਂਪੀਅਨਸ਼ਿਪ ਜਿੱਤ ਲਈ ਹੈ। ਫਾਈਨਲ ਮੈਚ 'ਚ ਦਖਣੀ ਅਫਰੀਕਾ ਨੂੰ ਹਰਾ ਕੇ ਭਾਰਤੀ ਟੀਮ ਨੇ ਮੈਚ ਆਪਣੇ ਨਾਮ ਕੀਤਾ।
ਮੋਗਾ ਦੀ ਹਰਮਨਪ੍ਰੀਤ ਕੌਰ ਨੇ ਆਖਰੀ ਓਵਰ 'ਚ ਆਪਣੇ ਦਮਦਾਰ ਖੇਡ ਨਾਲ ਭਾਰਤ ਨੂੰ ਜਿੱਤ ਹਾਸਿਲ ਕਰਵਾਈ।
ਆਖਰੀ ਗੇਂਦ 'ਤੇ ਹਰਮਨਪ੍ਰੀਤ ਕੌਰ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਲਾਂਗ ਵਲ ਗਈ। ਹਰਮਨਪ੍ਰੀਤ ਕੌਰ ਨੇ 2 ਰਨ ਹਾਸਿਲ ਕਰ ਭਾਰਤ ਦੇ ਖਾਤੇ 'ਚ ਜਿੱਤ ਪਾ ਦਿੱਤੀ।