ਸੋਨੀਪਤ: ਹਰਿਆਣਾ ਦੀ ਖੇਡ ਜਗਤ ਲਈ ਸ਼ਨੀਵਾਰ ਨੂੰ ਚੰਗੀ ਖ਼ਬਰ ਆਈ। ਸੂਬੇ ਦੀਆਂ ਦੋ ਮਹਿਲਾ ਪਹਿਲਵਾਨਾਂ ਨੂੰ ਟੋਕਿਓ ਓਲੰਪਿਕ ਲਈ ਟਿਕਟ ਮਿਲੀ ਹੈ। ਅੰਸ਼ੂ ਮਲਿਕ ਅਤੇ ਸੋਨਮ ਮਲਿਕ ਨੇ ਕਜ਼ਾਕੀਸਤਾਨ ਵਿੱਚ ਚੱਲ ਰਹੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਅੰਸ਼ੂ ਮਲਿਕ 57 ਕਿੱਲੋਗ੍ਰਾਮ ਵਿਚ ਅਤੇ ਸੋਨਮ ਮਲਿਕ 62 ਕਿਲੋ ਵਰਗ ਵਿਚ ਖੇਡਦੀ ਹੈ।
ਅੰਸ਼ੂ ਮਲਿਕ ਆਪਣਾ ਅਗਲਾ ਟੀਚਾ ਜਪਾਨ ਵਿਚ ਹੋਣ ਵਾਲੇ ਓਲੰਪਿਕ ਨੂੰ ਹਾਸਲ ਕਰਨ ਲਈ ਉਹ ਸਖ਼ਤ ਮਿਹਨਤ ਕਰ ਰਹੀ ਹੈ। ਜਿਸ ਲਈ ਉਹ ਹਰ ਰੋਜ਼ 250 ਗ੍ਰਾਮ ਬਦਾਮ, ਤਿੰਨ ਕਿੱਲੋ ਦੁੱਧ, 250 ਗ੍ਰਾਮ ਘੀ, ਅਖਰੋਟ, ਅੰਜੀਰ, ਜੂਸ ਆਦਿ ਖਾਂਦੀ ਹੈ। ਨਾਲ ਹੀ ਉਹ ਸਵੇਰੇ ਅਤੇ ਸ਼ਾਮ ਨੂੰ ਅਭਿਆਸ ਵਿੱਚ ਤਿੰਨ ਤੋਂ ਚਾਰ ਘੰਟਿਆਂ ਪਸੀਨਾ ਵਹਾ ਕੇ ਸਖ਼ਤ ਮਿਹਨਤ ਕਰਦੀ ਹੈ।
ਸੋਨਮ ਸੋਨੀਪਤ ਦੀ ਹੈ ਜਦੋਂ ਕਿ ਅੰਸ਼ੂ ਮਲਿਕ ਜੀਂਦ ਦੀ ਹੈ। ਇਸ ਦੇ ਨਾਲ ਹੀ ਪਹਿਲਵਾਨ ਸਾਕਸ਼ੀ ਮਲਿਕ ਨੂੰ ਸੋਨਮ ਮਲਿਕ ਨੂੰ ਓਲੰਪਿਕ ਟਿਕਟ ਮਿਲਣ ਕਰਕੇ ਝਟਕਾ ਮਿਲਿਆ ਹੈ। ਦੋਵੇਂ ਪਹਿਲਵਾਨ 62 ਕਿੱਲੋ ਵਰਗ ਵਿੱਚ ਖੇਡਦੇ ਹਨ। ਖੇਡ ਮੰਤਰੀ ਕਿਰਨ ਰਿਜੀਜੂ ਨੇ ਦੋਵੇਂ ਪਹਿਲਵਾਨਾਂ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲਵਾਨ ਵਿਨੇਸ਼ ਫੌਗਟ ਨੇ ਵੀ ਦੋਵਾਂ ਨੂੰ ਵਧਾਈ ਦਿੱਤੀ ਹੈ।
ਨਿਡਾਨੀ ਪਿੰਡ ਦੀ 19 ਸਾਲਾ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਓਲੰਪਿਕ ਕੁਆਲੀਫਾਇੰਗ ਮੁਕਾਬਲੇ ਵਿੱਚ ਤਿੰਨ ਪਹਿਲਵਾਨਾਂ ਨੂੰ ਹਰਾਇਆ ਸੀ। ਅੰਸ਼ੂ ਨੇ ਪਿਛਲੇ ਸਾਲ ਦਸੰਬਰ ਵਿਚ ਬੇਲਗ੍ਰੇਡ ਵਿਚ ਹੋਈ ਕੁਸ਼ਤੀ ਵਿਸ਼ਵ ਕੱਪ ਮੁਕਾਬਲੇ ਵਿਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ ਸੀ। ਅੰਸ਼ੂ ਮਲਿਕ ਵਿਸ਼ਵ ਕੱਪ ਵਿਚ ਚੰਗੀ ਤਿਆਰੀ ਅਤੇ ਜਿੱਤ ਤੋਂ ਬਾਅਦ ਉਤਸ਼ਾਹਤ ਹੈ।
ਇਹ ਵੀ ਪੜ੍ਹੋ: CSK vs DC IPL 2021: ਆਈਪੀਐਲ ਦੇ ਦੂਜੇ ਮੈਚ 'ਚ ਦਿੱਲੀ ਅਤੇ ਚੇਨਈ ਦੀ ਟੱਕਰ, ਜਾਣੋ ਮੈਚ ਦੀ ਲਾਈਵ ਸਟ੍ਰੀਮਿੰਗ ਕਦੋਂ ਅਤੇ ਕਿੱਥੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904