ਚੰਡੀਗੜ੍ਹ: ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਖਰਕਾਰ ਆਪਣੀ ਐਲਬਮ ਦਾ ਐਲਾਨ ਕਰ ਹੀ ਦਿੱਤਾ। ਦੱਸ ਦਈਏ ਕਿ ਰਣਜੀਤ ਬਾਵਾ ਦੀ ਐਲਬਮ ਦਾ ਨਾ "L.O.U.D" ਹੋਏਗਾਸ ਦਾ ਐਲਾਨ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਐਲਬਮ ਬਾਰੇ ਕੁ ਦਿਨ ਪਹਿਲਾਂ ਹੀ ਰਣਜੀਤ ਬਾਵਾ ਨੇ ਹਿੰਟ ਦਿੱਤਾ ਸੀ


ਹੁਣ ਰਣਜੀਤ ਬਾਵਾ ਨੇ ਆਪਣੇ ਅਕਾਉਂਟ ਉੱਤੇ ਇੰਸਟਾਗ੍ਰਾਮ ਦੀ ਸਟੋਰੀ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸਪੀਡ ਰਿਕਾਰਡਸ ਵਾਲੀ ਐਲਬਮ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਹੁਣ ਬਾਵਾ ਨੇ ਆਪਣੇ ਅਧਿਕਾਰਤ ਅਕਾਉਂਟ ਤੋਂ ਇਸ ਐਲਬਮ ਦਾ ਐਲਾਨ ਕੀਤਾ ਹੈ



'ਬਾਵਾ' ਅਤੇ ' ਤਾਰੀ ਵਾਲਾ' ਤੋਂ ਬਾਅਦ ਰਣਜੀਤ ਬਾਵਾ ਦੀ ਇਹ ਤੀਜੀ ਐਲਬਮ ਹੋਵੇਗੀ। ਸਿੰਗਰ ਦੀਆਂ ਪਿਛਲੀਆਂ ਦੋਵੇਂ ਐਲਬਮਾਂ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ ਜਿਸ ਤੋਂ ਮਗਰੋਂ ਇਹ ਬਹੁਤ ਵੱਡੀਆਂ ਹਿੱਟ ਸਾਬਤ ਹੋਈਆਂ ਮਿੱਟੀ ਦਾ ਬਾਵਾ ਨੂੰ ਵਿਸ਼ੇਸ਼ ਤੌਰ 'ਤੇ ਕਾਫੀ ਚੰਗਾ ਹੁੰਗਾਰਾ ਮਿਲਿਆ ਰਣਜੀਤ ਤੋਂ ਉਸ ਦੀ ਆਉਣ ਵਾਲੀ ਐਲਬਮ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ ਅਤੇ ਸਾਨੂੰ ਯਕੀਨ ਹੈ ਕਿ ਉਹ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ ।


ਐਲਬਮ ਦਾ ਸੰਗੀਤ ਦੇਸੀ ਕਰੂ ਨੇ ਤਿਆਰ ਕੀਤਾ ਗਿਆ ਹੈ ਅਤੇ ਮਸ਼ਹੂਰ ਕਲਾਕਾਰਾਂ ਜਿਵੇਂ ਨਰਿੰਦਰ ਬਾਠ, ਅਮ੍ਰਿਤ ਮਾਨ, ਬੰਟੀ ਬੈਂਸ, ਬੱਬੂ, ਮਨਦੀਪ ਮਾਵੀ, ਰੋਨੀ ਅਜਨਾਲੀ ਅਤੇ ਗਿੱਲ ਮਛਰਾਈ ਨੇ ਐਲਬਮ ਨੂੰ ਆਪਣੇ ਬੋਲ ਸੌਂਪੇ ਹਨ।


ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪੂਰਾ ਸਮਰਥਨ ਦਿੱਤਾ ਸੀ। ਇਸ ਦੌਰਾਨ ਬਾਵਾ ਦਾ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਨਾਲ ਵੀ ਪੰਗਾ ਪਿਆ ਅਤੇ ਟਵਿੱਟਰ 'ਤੇ ਬਹਿਸ ਸ਼ੂਰੁ ਹੋਈ ਜਿਸ ਮਗਰੋਂ ਕੰਗਨਾ ਨੇ ਰਣਜੀਤ ਨੂੰ ਬਲੌਕ ਕਰਕੇ ਆਪਣਾ ਖਹਿੜਾ ਛੁੱਡਵਾਇਆ।


ਇਹ ਵੀ ਪੜ੍ਹੋ: FCI ਦੀਆਂ ਨਵੀਆਂ ਹਿਦਾਇਤਾਂ 'ਤੇ ਕੈਪਟਨ ਦੇ ਮੰਤਰੀ ਨੇ ਕੀਤਾ ਵੱਡਾ ਦਾਅਵਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904