ਚੰਡੀਗੜ੍ਹ: ਕਰਨ ਔਜਲਾ ਆਪਣੇ ਦੋਸਤਾਂ ਨਾਲ ਵੀਰਵਾਰ ਨੂੰ ਲੁਧਿਆਣਾ ਜੇਲ੍ਹ ਗਿਆ ਸੀ। ਦੱਸ ਦਈਏ ਕਿ ਖ਼ਬਰਾਂ ਮੁਤਾਬਕ ਇਸ ਦੌਰਾਨ ਔਜਲਾ ਦੇ ਨਾਲ ਉਸ ਦੀਆਂ ਕਾਰਾਂ ਦਾ ਵੱਡਾ ਕਾਫਲਾ ਵੀ ਸੀ। ਬੀਤੇ ਦਿਨੀਂ ਪਹਿਲਾਂ ਕਰਨ ਔਜਲਾ ਦੇ ਇੰਝ ਲੁਧਿਆਣਾ ਜੇਲ੍ਹ ਜਾਣ ਦਾ ਕਾਰਨ ਕਿਸੇ ਨੂੰ ਪਤਾ ਨਹੀਂ ਲੱਗਿਆ। ਪਰ ਇਸ ਵਿਜ਼ੀਟ ਕਰਕੇ ਪੰਜਾਬੀ ਗਾਇਕ ਕਰਨ ਔਜਲਾ 'ਤੇ ਸਵਾਲ ਚੁੱਕੇ ਜਾ ਰਹੇ ਹਨ।


ਦੱਸ ਦਈਏ ਕਿ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ, ਨੇ ਇਹ ਪਤਾ ਲੱਗਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਕਰਨ ਔਜਲਾ ਨੇ ਵੀਰਵਾਰ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਬਾਅਦ ਵਿੱਚ ਨੇੜੇ ਜੇਲ੍ਹ ਸੁਪਰਡੈਂਟ ਦੀ ਸਰਕਾਰੀ ਰਿਹਾਇਸ਼ ਤੇ ਦੁਪਹਿਰ ਦਾ ਖਾਣਾ ਖਾਧਾ।


ਸੂਤਰਾਂ ਨੇ ਦੱਸਿਆ ਔਜਲਾ ਆਪਣੇ 4-5 ਦੋਸਤਾਂ ਨਾਲ ਵੀਰਵਾਰ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਨਾ ਤਾਂ ਚੈਕਿੰਗ ਕੀਤੀ ਗਈ ਅਤੇ ਨਾ ਹੀ ਉਸ ਦਾ ਫੋਨ ਜਬਤ ਕੀਤਾ ਗਿਆ। ਇਸ ਤੋਂ ਬਾਅਦ ਕਰਨ ਨੇ ਕੁਝ ਸਮਾਂ ਅਰੋੜਾ ਦੀ ਸਰਕਾਰੀ ਰਿਹਾਇਸ਼ 'ਤੇ ਬਿਤਾਇਆ। ਸੂਤਰਾਂ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਬਾਅਦ 'ਏਡੀਜੀਪੀ ਕੋਲ ਪਹੁੰਚਿਆ ਕਿ ਜੇਲ੍ਹ ਪ੍ਰੋਟੋਕੋਲ ਮੁਤਾਬਕ ਸੁਰੱਖਿਆ ਤਹਿਤ ਔਜਲਾ ਅਤੇ ਉਸਦੇ ਦੋਸਤਾਂ ਦੇ ਮੋਬਾਈਲ ਫੋਨ ਚੈੱਕ ਨਹੀਂ ਕੀਤੇ ਗਏ


ਹਾਲਾਂਕਿ, ਦੋਸ਼ਾਂ ਨੂੰ ਨਕਾਰਦਿਆਂ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਇੱਕ ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ ਕਿ ਔਜਲਾ ਉਸ ਦਾ 'ਪਰਿਵਾਰਕ ਦੋਸਤ' ਸੀ ਅਤੇ 'ਨਿੱਜੀ ਮੁਲਾਕਾਤ' 'ਤੇ ਆਇਆ ਸੀ। ਉਨ੍ਹਾਂ ਕਿਹਾ ਕਿ “ਕਰਨ ਮੇਰਾ ਪਰਿਵਾਰਕ ਦੋਸਤ ਹੈ। ਉਹ ਮੇਰੇ ਪੁੱਤਰ ਦਾ ਚੰਗਾ ਦੋਸਤ ਹੈ। ਉਹ ਹੁਣੇ ਹੀ 4-5 ਹੋਰ ਦੋਸਤਾਂ ਨਾਲ ਨਿੱਜੀ ਦੌਰੇ 'ਤੇ ਆਇਆ ਸੀ ਉਹ ਸਿਰਫ ਕੁਝ ਮਿੰਟਾਂ ਲਈ ਮੇਰੇ ਦਫਤਰ ਵਿਚ ਬੈਠੇ ਅਤੇ ਬਾਅਦ ਵਿਚ ਅਸੀਂ ਦੁਪਹਿਰ ਦੇ ਖਾਣੇ ਲਈ ਆਪਣੀ ਸਰਕਾਰੀ ਰਿਹਾਇਸ਼ 'ਤੇ ਚਲੇ ਗਏ ਉਹ ਕੋਈ ਅਪਰਾਧੀ ਨਹੀਂ ਹੈ ਅਤੇ ਇਹ ਮਾਮਲਾ ਬਗੈਰ ਕਾਰਨ ਤੂਲ ਫੜ੍ਹ ਰਿਹਾ ਹੈ।”


ਅਰੋੜਾ ਨੇ ਅੱਗੇ ਕਿਹਾ ਕਿ ਕਰਨ ਅਤੇ ਉਸਦੇ ਦੋਸਤਾਂ ਦੇ ਮੋਬਾਈਲ ਫੋਨ ਦੀ ਜਾਂਚ ਨਾ ਕਰਨ ਦੇ ਦੋਸ਼ ‘ਪੂਰੀ ਤਰ੍ਹਾਂ ਝੂਠੇ’ ਸੀ। “ਸੀਆਰਪੀਐਫ ਦੇ ਜਵਾਨ ਵੀ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਹਨ ਅਤੇ ਇਹ ਸੰਭਵ ਨਹੀਂ ਹੈ ਕਿ ਉਨ੍ਹਾਂ ਨੇ ਕਰਨ ਅਤੇ ਹੋਰ ਮਹਿਮਾਨਾਂ ਦੇ ਮੋਬਾਈਲ ਫੋਨ ਦੀ ਜਾਂਚ ਨਾ ਕੀਤੀ ਹੋਵੇ। ਜੋ ਕੋਈ ਵੀ ਜੇਲ੍ਹ ਵਿੱਚ ਦਾਖਲ ਹੁੰਦਾ ਹੈ ਉਸ ਦੀਤ ਚੈਕਿੰਗ ਕੀਤੀ ਜਾਂਦੀ ਹੈ ਅਤੇ ਔਜਲਾ ਅਤੇ ਮੇਰੇ ਹੋਰ ਮਹਿਮਾਨਾਂ ਨੇ ਵੀ ਇਸ ਦੀ ਪਾਲਣਾ ਕੀਤਾ


ਇਹ ਵੀ ਪੜ੍ਹੋ: ਭਾਜਪਾ ਦੇ ਸਸਾਗਮਾਂ 'ਤੇ ਕੋਰੋਨਾ ਦਾ ਕਹਿਰ, 30 ਅਪ੍ਰੈਲ ਤਕ ਮੁਲਤਵੀ ਕੀਤੇ ਸਾਰੇ ਪ੍ਰੋਗਰਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904