✕
  • ਹੋਮ

ਬੋਲਟ ਦਾ ਤੀਜਾ ਗੋਲਡ, ਬਣ ਗਿਆ ਹੈ ਕਦੀ ਨਾ ਟੁੱਟਣ ਵਾਲਾ ਰਿਕਾਰਡ !

ਏਬੀਪੀ ਸਾਂਝਾ   |  20 Aug 2016 11:20 AM (IST)
ਬੋਲਟ ਦਾ ਤੀਜਾ ਗੋਲਡ, ਬਣ ਗਿਆ ਹੈ ਕਦੀ ਨਾ ਟੁੱਟਣ ਵਾਲਾ ਰਿਕਾਰਡ !

ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ ਉਸੈਨ ਬੋਲਟ ਨੇ ਓਹ ਕਰ ਦਿੱਤਾ ਜੋ ਪਿਛਲੇ 120 ਸਾਲ 'ਚ ਨਹੀਂ ਹੋਇਆ। ਬੋਲਟ ਨੇ ਓਲੰਪਿਕਸ ਦੇ 14ਵੇਂ ਦਿਨ ਇਤਿਹਾਸ ਰਚਦਿਆਂ 4 ਗੁਨਾ 100 ਮੀਟਰ ਰਿਲੇ 'ਚ ਗੋਲਡ ਮੈਡਲ ਜਿੱਤਿਆ। ਇਸ ਈਵੈਂਟ 'ਚ ਬੋਲਟ ਨੇ ਆਪਣੇ 3 ਸਾਥੀਆਂ ਨਾਲ ਮਿਲਕੇ 37.27 ਸੈਕਿੰਡਸ ਦਾ ਸਮਾਂ ਦੇਕੇ ਬਾਜ਼ੀ ਮਾਰੀ। ਇਸ ਦੌੜ 'ਚ ਜਦ ਤਕ ਬੈਟਨ ਬੋਲਟ ਦੇ ਹੱਥ 'ਚ ਆਇਆ ਤਾਂ ਜਮੈਕਾ ਦੀ ਟੀਮ ਨੂੰ ਬ੍ਰਿਟੇਨ ਅਤੇ ਜਪਾਨ ਦੀ ਟੀਮ ਤੋਂ ਕੜੀ ਟੱਕਰ ਮਿਲ ਰਹੀ ਸੀ।

1

2

3

4

ਬੋਲਟ ਨੇ ਕਿਹਾ ਕਿ ਇਸ ਵਾਰ ਦੀ ਗੋਲਡਨ ਹੈਟ੍ਰਿਕ ਨਾਲ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਓਹ ਬੈਸਟ ਹਨ। ਬੋਲਟ ਨੇ ਕਿਹਾ ਕਿ ਓਹ ਚਾਹੁੰਦੇ ਹਨ ਕਿ ਪੇਲੇ ਅਤੇ ਮੋਹੰਮਦ ਅਲੀ ਵਰਗੇ ਦਿੱਗਜਾਂ ਵਾਂਗ ਹੀ ਉਨ੍ਹਾਂ ਦਾ ਨਾਮ ਵੀ ਯਾਦ ਰਖਿਆ ਜਾਵੇ, ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਕਰਨ 'ਚ ਓਹ ਕਾਮਯਾਬ ਹੋ ਗਏ ਹਨ।

5

ਮਾਡਰਨ ਓਲੰਪਿਕਸ 'ਚ ਬੋਲਟ ਪਹਿਲੇ ਅਥਲੀਟ ਬਣ ਗਏ ਹਨ ਜੋ ਲਗਾਤਾਰ 3 ਓਲੰਪਿਕਸ 'ਚ 100 ਮੀਟਰ ਦੌੜ ਅਤੇ 200 ਮੀਟਰ ਦੌੜ ਅਤੇ 4 ਗੁਨਾ 100 ਮੀਟਰ ਦੌੜ ਦਾ ਖਿਤਾਬ ਜਿੱਤਣ 'ਚ ਕਾਮਯਾਬ ਹੋਏ ਹਨ। ਮਾਡਰਨ ਓਲੰਪਿਕਸ ਦੇ 120 ਸਾਲ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ।

6

ਫਿਨਿਸ਼ ਲਾਈਨ ਤੋਂ 50 ਮੀਟਰ ਪਹਿਲਾਂ ਤੋਂ ਬੋਲਟ ਨੇ ਲੀਡ ਹਾਸਿਲ ਕਰਨੀ ਸ਼ੁਰੂ ਕੀਤੀ ਅਤੇ ਦੌੜ ਖਤਮ ਹੁੰਦੇ-ਹੁੰਦੇ ਬੋਲਟ ਨੇ ਆਪਣੇ ਵਿਰੋਧੀਆਂ ਨੂੰ ਕਾਫੀ ਪਿੱਛੇ ਛਡ ਦਿੱਤਾ। ਬੋਲਟ ਨੇ ਆਪਣੇ ਸਾਥੀਆਂ ਨਾਲ ਮਿਲਕੇ ਜਮੈਕਾ ਦੀ ਝੋਲੀ 'ਚ ਗੋਲਡ ਮੈਡਲ ਪਾਇਆ। ਇਸੇ ਈਵੈਂਟ 'ਚ ਜਾਪਾਨ ਨੂੰ ਸਿਲਵਰ ਮੈਡਲ ਅਤੇ ਕੈਨੇਡਾ ਦੀ ਟੀਮ ਨੂੰ ਕਾਂਸੀ ਦਾ ਤਗਮਾ ਹਾਸਿਲ ਹੋਇਆ।

7

ਓਲੰਪਿਕਸ ਦਾ ਤੀਜਾ ਗੋਲਡ, ਰਚਿਆ ਇਤਿਹਾਸ

8

ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਸਵੇਰੇ ਲਗਭਗ 7.15 ਵਜੇ ਹੋਇਆ, ਅਤੇ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਲਟ ਜਿਸ ਅੰਦਾਜ਼ ਨਾਲ ਰਿਲੈਕਸਡ ਨਜਰ ਆ ਰਹੇ ਸਨ, ਉਸਤੋਂ ਲੱਗਣ ਲੱਗਾ ਸੀ ਕਿ ਬੋਲਟ ਦੌੜ ਆਪਣੇ ਨਾਮ ਕਰਨ ਲਈ ਤਿਆਰ ਹੈ। ਜਦ ਚੌਥੇ ਸਥਾਨ 'ਤੇ ਭੱਜ ਰਹੇ ਬੋਲਟ ਕੋਲ ਬੈਟਨ ਆਇਆ ਤਾਂ ਇਸ ਦਿੱਗਜ ਧਾਵਕ ਨੇ ਚੰਗਾ ਸਟਾਰਟ ਲਿਆ ਅਤੇ ਗ੍ਰੇਟ ਬ੍ਰਿਟੇਨ ਅਤੇ ਜਾਪਾਨ ਦੀ ਟੀਮ ਖਿਲਾਫ ਲੀਡ ਲੈਂਦੇ ਨਜਰ ਆਏ।

9

4 ਗੁਨਾ 100 ਮੀਟਰ ਰਿਲੇ ਦੌੜ ਤੋਂ ਪਹਿਲਾਂ ਰੀਓ ਓਲੰਪਿਕਸ 'ਚ 100 ਮੀਟਰ ਦੌੜ 'ਚ ਬੋਲਟ ਨੇ 9.81 ਸੈਕਿੰਡਸ ਦਾ ਸਮਾਂ ਦਿੰਦੇ ਹੋਏ ਗੋਲਡ ਮੈਡਲ 'ਤੇ ਕਬਜਾ ਜਮਾਇਆ ਸੀ। ਬੋਲਟ ਨੇ 200 ਮੀਟਰ ਦੌੜ ਵੀ ਇੱਕ ਤਰਫਾ ਅੰਦਾਜ਼ 'ਚ ਜਿੱਤੀ ਸੀ।

10

ਦੌੜ ਦਾ ਪੂਰਾ ਹਾਲ

11

ਪਰ ਬੋਲਟ ਨੇ ਤੇਜ਼ੀ ਨਾਲ ਭੱਜਦੇ ਹੋਏ ਕਾਫੀ ਲੀਡ ਹਾਸਿਲ ਕਰ ਲਈ ਅਤੇ ਇਸ ਈਵੈਂਟ 'ਚ ਇੱਕ ਤਰਫਾ ਅੰਦਾਜ਼ 'ਚ ਬਾਜ਼ੀ ਮਾਰੀ। ਇਸਤੋਂ ਪਹਿਲਾਂ ਕੱਲ ਬੋਲਟ ਨੇ 200 ਮੀਟਰ ਦੌੜ 'ਚ ਜਿੱਤ ਦਰਜ ਕੀਤੀ। ਬੋਲਟ ਨੇ ਰੀਓ ਓਲੰਪਿਕਸ 'ਚ ਦੂਜਾ ਗੋਲਡ ਮੈਡਲ ਆਪਣੀ ਝੋਲੀ 'ਚ 200 ਮੀਟਰ ਦੌੜ ਜਿੱਤ ਕੇ ਪਾ ਲਿਆ। 200 ਮੀਟਰ ਦੌੜ 'ਚ ਬੋਲਟ ਨੇ 19.78 ਸੈਕਿੰਡਸ ਦਾ ਸਮਾਂ ਦਿੱਤਾ।

12

ਜਮੈਕਾ ਦੇ 29 ਸਾਲ ਦੇ ਉਸੈਨ ਬੋਲਟ ਇੱਕ ਵਾਰ ਫਿਰ ਤੋਂ ਵਿਸ਼ਵ ਦੇ ਸਭ ਤੋਂ ਤੇਜ਼ ਧਾਵਕ ਬਣ ਕੇ ਉਭਰੇ ਹਨ। ਰੀਓ ਓਲੰਪਿਕਸ 'ਚ ਉਸੈਨ ਬੋਲਟ ਨੇ ਓਹ ਕਰ ਦਿੱਤਾ ਜੋ ਪਿਛਲੇ 120 ਸਾਲ 'ਚ ਨਹੀਂ ਹੋਇਆ। ਬੋਲਟ ਨੇ ਓਲੰਪਿਕਸ ਦੇ 14ਵੇਂ ਦਿਨ ਇਤਿਹਾਸ ਰਚਦਿਆਂ 4 ਗੁਨਾ 100 ਮੀਟਰ ਰਿਲੇ 'ਚ ਗੋਲਡ ਮੈਡਲ ਜਿੱਤਿਆ। ਇਸ ਈਵੈਂਟ 'ਚ ਬੋਲਟ ਨੇ ਆਪਣੇ 3 ਸਾਥੀਆਂ ਨਾਲ ਮਿਲਕੇ 37.27 ਸੈਕਿੰਡਸ ਦਾ ਸਮਾਂ ਦੇਕੇ ਬਾਜ਼ੀ ਮਾਰੀ। ਇਸ ਦੌੜ 'ਚ ਜਦ ਤਕ ਬੈਟਨ ਬੋਲਟ ਦੇ ਹੱਥ 'ਚ ਆਇਆ ਤਾਂ ਜਮੈਕਾ ਦੀ ਟੀਮ ਨੂੰ ਬ੍ਰਿਟੇਨ ਅਤੇ ਜਪਾਨ ਦੀ ਟੀਮ ਤੋਂ ਕੜੀ ਟੱਕਰ ਮਿਲ ਰਹੀ ਸੀ।

  • ਹੋਮ
  • ਖੇਡਾਂ
  • ਬੋਲਟ ਦਾ ਤੀਜਾ ਗੋਲਡ, ਬਣ ਗਿਆ ਹੈ ਕਦੀ ਨਾ ਟੁੱਟਣ ਵਾਲਾ ਰਿਕਾਰਡ !
About us | Advertisement| Privacy policy
© Copyright@2026.ABP Network Private Limited. All rights reserved.