ਢਾਕਾ - ਬੰਗਲਾਦੇਸ਼ ਕ੍ਰਿਕਟ ਟੀਮ ਦੇ ਆਲ-ਰਾਉਂਡਰ ਸ਼ਾਕਿਬ ਅਲ ਹਸਨ ਅਤੇ ਉਨ੍ਹਾਂ ਦੀ ਪਤਨੀ ਉਮੈ ਅਹਿਮਦ ਸ਼ਿਸ਼ਿਰ ਇੱਕ ਹਾਦਸੇ ਦਾ ਸ਼ਿਕਾਰ ਹੋਣੋ ਵਾਲ-ਵਾਲ ਬਚ ਗਏ। ਜਿਸ ਹੈਲੀਕਾਪਟਰ 'ਚ ਸਵਾਰ ਹੋਕੇ ਓਹ ਆਪਣੀ ਸ਼ੂਟਿੰਗ ਲਈ ਪਹੁੰਚੇ, ਓਹ ਹੈਲੀਕਾਪਟਰ ਕੁਝ ਹੀ ਦੇਰ ਬਾਅਦ ਕਰੈਸ਼ ਕਰ ਗਿਆ। ਇਸ ਹਾਦਸੇ 'ਚ 1 ਸ਼ਖਸ ਦੀ ਜਾਨ ਚਲੀ ਗਈ ਜਦਕਿ 4 ਲੋਕ ਜਖਮੀ ਹੋ ਗਏ। 
  
 
ਇਸ ਹੈਲੀਕਾਪਟਰ 'ਚ ਸਵਾਰ ਹੋਕੇ ਹਸਨ ਅਤੇ ਸ਼ਿਸ਼ਿਰ ਢਾਕਾ ਦੇ ਕਾਕਸ ਬਜਾਰ ਪਹੁੰਚੇ ਸਨ। ਸ਼ਾਕਿਬ ਨੇ ਕਿਹਾ ਕਿ ਓਹ ਖੁਦ ਇਸ ਖਬਰ ਤੋਂ ਬਾਅਦ ਹੈਰਾਨ ਸਨ। ਸਵੇਰੇ ਲਗਭਗ 9.30 ਵਜੇ ਹੈਲੀਕਾਪਟਰ 'ਚ ਹਸਨ ਅਤੇ ਸ਼ਿਸ਼ਿਰ ਰਾਇਲ ਟਿਉਲਿਪ ਸੀ ਰਿਜ਼ਾਰਟ ਪਹੁੰਚੇ ਸਨ। ਇਹ ਰਿਜ਼ਾਰਟ ਕਾਕਸ ਬਜਾਰ ਤੋਂ 27km ਦੀ ਦੂਰੀ 'ਤੇ ਹੈ। ਉਨ੍ਹਾਂ ਨੇ ਇੱਕ ਮਸ਼ਹੂਰੀ ਲਈ ਸ਼ੂਟਿੰਗ ਕਰਨੀ ਸੀ। ਜਦ ਹੈਲੀਕਾਪਟਰ ਨੇ ਦੁਬਾਰਾ ਉਡਾਨ ਭਰੀ ਤਾਂ ਲਗਭਗ 1.5km ਦੀ ਦੂਰੀ 'ਤੇ ਇਨਾਨੀ ਬੀਚ ਕੋਲ ਇਹ ਹੈਲੀਕਾਪਟਰ ਕਰੈਸ਼ ਕਰ ਗਿਆ। 
  
 
ਮਰਨ ਵਾਲੇ ਸ਼ਖਸ ਦਾ ਨਾਮ ਸ਼ਾਹ ਆਲਮ ਹੈ ਜੋ ਕੇ ਢਾਕਾ ਦਾ ਰਹਿਣ ਵਾਲਾ ਸੀ। ਜਖਮੀ ਹੋਏ ਲੋਕਾਂ ਦਾ ਹਸਪਤਾਲ 'ਚ ਇਲਾਜ ਚਲ ਰਿਹਾ ਸੀ। ਹੈਲੀਕਾਪਟਰ ਚਲਾ ਰਹੇ ਰਿਟਾਇਰਡ ਵਿੰਗ ਕਮਾਂਡਰ ਸ਼ਾਫੀਕੁਲ ਇਸਲਾਮ ਵੀ ਹਾਦਸੇ 'ਚ ਜਖਮੀ ਹੋ ਗਏ ਹਨ। ਸ਼ਾਕਿਬ ਅਲ ਹਸਨ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਓਹ ਠੀਕ ਹਨ ਪਰ ਉਨ੍ਹਾਂ ਲਈ ਇਹ ਹਾਦਸਾ ਹੈਰਾਨ ਕਰ ਦੇਣ ਵਾਲਾ ਸੀ।