ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਨੇ ਅੱਜ ਆਪਣੇ ਸਪੋਰਟਸ ਯੂਟੀਲਿਟੀ ਵਾਹਨ ਬੋਲੇਰੋ ਦੇ ਤਿੰਨ ਨਵੇਂ ਵਰਜਨ ਲਾਂਚ ਕੀਤੇ ਹਨ। ਮੁੰਬਈ ਵਿੱਚ ਇਸ ਦੀ ਐਕਸ ਸ਼ੋਅ ਰੂਮ ਕੀਮਤ 6.59 ਲੱਕ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਮੌਜੂਦਾ ਵਰਜਨ ਤੋਂ ਤਕਰੀਬਨ ਇੱਕ ਲੱਖ ਰੁਪਏ ਸਸਤੀ ਹੈ।
ਨਵੇਂ ਵਰਜਨ ਦਾ ਨਾਮ 'ਬੋਲੇਰੋ ਪਾਵਰ ਪਲਸ' ਹੈ, ਜਿਸ ਵਿੱਚ ਐਮ.ਐਚ.ਏ. ਡਬਲਿਯੂ ਦੇ ਡੀ.70 ਇੰਜਨ ਲੱਗਿਆ ਹੈ। ਨਵੇਂ ਵਰਜਨ ਵਿੱਚ ਮੌਜੂਦਾ ਵਰਜਨ ਦੇ ਮੁਕਾਬਲੇ 13 ਫੀਸਦ ਜ਼ਿਆਦਾ ਤਾਕਤ ਦੇ ਨਾਲ ਪੰਜ ਫੀਸਦ ਜ਼ਿਆਦਾ ਮਾਈਲੇਜ ਸ਼ਕਤੀ ਹੈ।

ਮਹਿੰਦਰਾ ਐਂਡ ਮਹਿੰਦਰ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ (ਆਟੋਮੋਟਿਵ) ਪ੍ਰਵੀਨ ਸਿਨ੍ਹਾ ਦਾ ਕਹਿਣਾ ਹੈ ਕਿ ਜ਼ਿਆਦਾ ਮਾਈਲੇਜ਼, ਤਾਕਤ ਤੇ ਘੱਟ ਕੀਮਤ ਦੇ ਨਾਲ ਖਰੀਦਾਰਾਂ ਲਈ ਨਵਾਂ ਵਰਜਨ ਕਾਫੀ ਖਿੱਚਵਾਂ ਹੈ। ਬੋਲੇਰੋ ਦੇ ਨਵੇਂ ਵਰਜਨ ਵਿੱਚ ਸੱਤ ਲੋਕ ਆਰਾਮ ਨਾਲ ਸਫ਼ਰ ਕਰ ਸਕਦੇ ਹਨ।