ਨਵੀਂ ਦਿੱਲੀ: ਐਪਲ ਨੇ ਐਤਵਾਰ ਨੂੰ ਭਾਰਤ 'ਚ ਲਾਂਚ ਹੋਣ ਵਾਲੇ ਆਈਫੋਨ 7 ਤੇ ਆਈਫੋਨ 7 ਪਲੱਸ ਸਮਾਰਟਫੋਨ ਦੀਆਂ ਕੀਮਤਾਂ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਆਪਣੀ ਆਫੀਸ਼ੀਅਲ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।

ਕੰਪਨੀ ਮੁਤਾਬਕ ਆਈਫੋਨ 7 ਦਾ 32 ਜੀਬੀ ਵੈਰੀਐਂਟ 60 ਹਜ਼ਾਰ, 128 ਜੀਬੀ ਵੈਰੀਐਂਟ 70 ਹਜ਼ਾਰ ਤੇ 256 ਜੀਬੀ ਵੈਰੀਐਂਟ 80 ਹਜ਼ਾਰ ਰੁਪਏ ਦਾ ਮਿਲੇਗਾ। ਜਦਕਿ ਐਪਲ ਦਾ ਆਈਫੋਨ 7 ਪਲੱਸ 32 ਜੀਬੀ ਵੈਰੀਐਂਟ 72 ਹਜ਼ਾਰ ਰੁਪਏ, 128 ਜੀਬੀ 82 ਹਜ਼ਾਰ ਤੇ 256 ਜੀਬੀ ਵੈਰੀਐਂਟ 92 ਹਜ਼ਾਰ ਰੁਪਏ 'ਚ ਮਿਲੇਗਾ।

ਕਾਬਲੇਗੌਰ ਹੈ ਕਿ ਐਪਲ ਦਾ 7ਵੀਂ ਜਨਰੇਸ਼ਨ ਦਾ ਆਈਫੋਨ ਬਿਨਾਂ ਆਡੀਓ ਜੈੱਕ ਦੇ ਨਾਲ ਵਾਟਰ ਪਰੂਫ਼ ਹੈ।  7 ਤੇ 7 ਪਲੱਸ ਫੋਨਾਂ ਦੀ ਵੱਧ ਤੋਂ ਵੱਧ ਸਮਰੱਥਾ 256 ਜੀ. ਬੀ. ਤਕ ਵਧਾਈ ਗਈ ਹੈ। ਦੋਵੇਂ ਫ਼ੋਨ 32 ਜੀ. ਬੀ., 128 ਜੀ. ਬੀ. ਤੇ 256 ਜੀ. ਬੀ. ਦੀ ਸਮਰੱਥਾ ਵਿਚ ਮੁਹੱਈਆ ਹੋਣਗੇ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ। ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਉਤਾਰਿਆ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ।

ਨਵੇਂ ਫ਼ੋਨ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ। ਨਵਾਂ ਫ਼ੋਨ ਗੋਲਡ, ਸਿਲਵਰ ਕਲਰ ਵਿਚ ਵੀ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਹੋਮ ਬਟਨ ਨਾਲ ਟੈਪਟਿਕ ਇੰਜਨ ਲਗਾਇਆ ਗਿਆ ਹੈ, ਜਿਸ ਨਾਲ ਹੋਮ ਬਟਨ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਜਾਵੇਗੀ। ਨਵੇਂ ਆਈ ਫ਼ੋਨ ਵਿਚ ਆਈ. ਪੀ. 67 ਪ੍ਰੋਟੈਕਸ਼ਨ ਸਟੈਂਡਰਡ ਨੂੰ ਫਾਲ਼ੋਂ ਕੀਤਾ ਗਿਆ ਹੈ, ਜਿਸ ਨਾਲ ਨਵਾਂ ਆਈ ਫ਼ੋਨ ਪਾਣੀ ਵਿਚ ਡੁੱਬਣ ਜਾਂ ਮਿੱਟੀ ਪੈਣ ‘ਤੇ ਵੀ ਸੁਰੱਖਿਅਤ ਰਹੇਗਾ।

ਨਵੇਂ ਆਈ ਫ਼ੋਨ ਵਿਚ ਲੱਗੇ ਕੈਮਰੇ ਦਾ ਐਕਸਪੋਜ਼ਰ ਪਿਛਲੇ ਫ਼ੋਨ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਇਸ ਵਿਚ 6 ਐਲੀਮੈਂਟਸ ਲੈੱਨਜ਼ ਲੱਗਿਆ ਹੈ, ਜੋ 7 ਫ਼ੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ ਜੇਕਰ ਤੁਸੀਂ ਫ਼ੋਨ ਤੋਂ ਬਹੁਤ ਸਾਰੀਆਂ ਫ਼ੋਟੋਆਂ ਇੱਕੋ ਸਮੇਂ ਖਿੱਚੋਗੇ ਤਾਂ ਇਹ ਬੈੱਸਟ ਫ਼ੋਟੋ ਦੀ ਚੋਣ ਕਰ ਕੇ ਤੁਹਾਨੂੰ ਖ਼ੁਦ ਹੀ ਦੱਸ ਦੇਵੇਗਾ। ਆਈ ਫ਼ੋਨ 7 ਪਲੱਸ ‘ਚ 12 ਮੈਗਾ ਪਿਕਸਲਜ਼ ਦੇ ਦੋ ਕੈਮਰੇ ਲਗਾਏ ਗਏ ਹਨ, ਇਨ੍ਹਾਂ ਵਿਚੋਂ ਇੱਕ ਕੈਮਰਾ ਫ਼ੋਟੋ ਖਿੱਚਣ ਦਾ ਕੰਮ ਕਰੇਗਾ, ਜਦਕਿ ਦੂਸਰੇ ਕੈਮਰੇ ਨਾਲ ਫ਼ੋਟੋ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕੀਤਾ ਜਾ ਸਕੇਗਾ।

ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਦੂਰ ਦੀ ਫ਼ੋਟੋ ਖਿੱਚਣ ‘ਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਤੇ ਇਹ ਕੈਮਰਾ ਪ੍ਰੋਫੈਸ਼ਨਲ ਕੈਮਰੇ ਵਾਂਗ ਕੰਮ ਕਰੇਗਾ। ਨਵੇਂ ਫ਼ੋਨ ਦੇ ਆਡੀਓ ਸਪੀਕਰ ਦੀ ਸਮਰੱਥਾ 6 ਅਤੇ 6 ਐੱਸ ਦੇ ਮੁਕਾਬਲੇ ਦੁੱਗਣੀ ਹੈ। ਇਸ ਵਿਚ ਦੋ ਸਟੀਰੀਓ ਸਪੀਕਰ ਦਿੱਤੇ ਗਏ ਹਨ, ਜੋ ਕਿ ਬੈੱਸਟ ਕੁਆਲਿਟੀ ਦੀ ਆਡੀਓ ਮੁਹੱਈਆ ਕਰਵਾਉਂਦੇ ਹਨ। ਐਪਲ ਨੇ ਸੰਗੀਤ ਸੁਣਨ ਦੇ ਸ਼ੌਕੀਨਾਂ ਲਈ ਵਾਇਰਲੈੱਸ ਏਅਰਪੋਡਸ ਲਾਂਚ ਕੀਤਾ ਹੈ। ਇਹ ਏਅਰਪੋਡ ਡਬਲ ਯੂ. 1 ਚਿੱਪ ਨਾਲ ਲੈਸ ਹੈ ਅਤੇ ਇੱਕ ਵਾਰ ਚਾਰਜ ਕਰਨ ‘ਤੇ 24 ਘੰਟੇ ਸੁਣਿਆ ਜਾ ਸਕਦਾ ਹੈ।

ਨਵੇਂ ਆਈ ਫ਼ੋਨ ‘ਚ ਏ-10 ਫਿਊਜਨ ਚਿੱਪ ਲਗਾਈ ਗਈ ਹੈ, ਜੋ ਕਿ ਏ-9 ਅਤੇ ਏ-8 ਪ੍ਰੋਸੈੱਸਰ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ। ਇਸ ਦੀ ਪ੍ਰਫਾਰਮੈਂਸ ਏ-8 ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਜਦਕਿ ਏ-9 ਦੇ ਮੁਕਾਬਲੇ ਇਹ ਡੇਢ ਗੁਣਾ ਤਕ ਬਿਹਤਰ ਪ੍ਰਫਾਰਮੈਂਸ ਦਿੰਦੀ ਹੈ। ਗਰਾਫ਼ਿਕਸ ਪ੍ਰਫਾਰਮੈਂਸ ਦੇ ਮਾਮਲੇ ਵਿਚ ਵੀ ਇਹ ਏ-8 ਦੇ ਮੁਕਾਬਲੇ ਤਿੰਨ ਗੁਣਾ ਅਤੇ ਏ-9 ਦੇ ਮੁਕਾਬਲੇ 50 ਫ਼ੀਸਦੀ ਪ੍ਰਫਾਰਮੈਂਸ ਦਿੰਦੀ ਹੈ। ਆਈ ਫ਼ੋਨ-7 ਤੇ 7 ਐੱਸ ਦੀ ਬੈਟਰੀ ਆਈ ਫ਼ੋਨ 6 ਦੇ ਮੁਕਾਬਲੇ ਦੋ ਘੰਟੇ ਜ਼ਿਆਦਾ ਚੱਲੇਗੀ।