194 ਦੇਸ਼ ਵੇਖਣਗੇ ਵਰਲਡ ਕੱਪ ਮੈਚ, ਯੂਟਿਊਬ ’ਤੇ ਵੀ ਲਾਈਵ ਸਟ੍ਰੀਮਿੰਗ
ਕ੍ਰਾਸ-ਓਵਰ ਮੈਚ 10 ਅਤੇ 11 ਦਸੰਬਰ ਨੂੰ ਖੇਡੇ ਜਾਣਗੇ। ਕੁਆਰਟਰ ਫਾਈਨਲ 12 ਅਤੇ 13 ਦਸੰਬਰ ਨੂੰ ਹੋਣਗੇ। ਦੋਵੇਂ ਸੈਮੀਫਾਈਨਲ 15 ਦਸੰਬਰ ਨੂੰ ਜਦਕਿ ਖਿਤਾਬੀ ਮੁਕਾਬਲਾ 16 ਦਸੰਬਰ ਨੂੰ ਖੇਡਿਆ ਜਾਏਗਾ।
ਇਹ ਟੂਰਨਾਮੈਂਟ 28 ਨਵੰਬਰ ਤੋਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 9 ਦਸੰਬਰ ਤਕ ਗਰੁੱਪ ਪੱਧਰ ਦੇ ਮੁਕਾਬਲੇ ਕਰਾਏ ਜਾਣਗੇ। ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਨੂੰ ਏ, ਬੀ, ਸੀ ਤੇ ਡੀ ਦੇ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ।
ਹਾਕੀ ਮੈਚਾਂ ਦੇ ਪ੍ਰਸਾਰਣ ਵਾਲੇ ਦੇਸ਼ਾਂ ਦੀ ਗਿਣਤੀ ਵਧਾਉਣ ਨਾਲ ਇਸ ਨੂੰ ਵੇਖਣ ਵਾਲਿਆਂ ਤੇ ਇਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਵੀ ਇਜ਼ਾਫ਼ਾ ਹੋਏਗਾ ਜੋ ਹਾਕੀ ਦੀ ਖੇਡ ਨੂੰ ਵੱਖਰੇ ਪੱਧਰ ’ਤੇ ਲੈ ਜਾਏਗਾ।
ਐਫਆਈਐਚ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਮੀਡੀਆ ਦੀ ਪਹੁੰਚ ਨਹੀਂ ਹੁੰਦੀ, ਉਹ ਐਫਆਈਐਚ ਦੇ ਯੂਟਿਊਬ ਚੈਨਲ ਰਾਹੀਂ ਮੈਚ ਦੇਖ ਸਕਦੇ ਹਨ। ਐਫਆਈਐਚ ਦੇ ਸੀਈਓ ਥਿਅਰੀ ਵੇਲ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਲੋਕਾਂ ਵਿੱਚ ਹਾਕੀ ਪ੍ਰਤੀ ਰੁਚੀ ਬਣਾਈ ਰੱਖਣਾ ਹੈ।
ਐਫਆਈਐਚ ਨੇ ਕਿਹਾ ਕਿ 30 ਬ੍ਰਾਂਡਕਾਸਟਰਸ ਇਸ ਟੂਰਨਾਮੈਂਟ ਦੇ ਮੈਚਾਂ ਨੂੰ ਪ੍ਰਸਾਰਿਤ ਕਰਨਗੇ। ਇਹ ਗਿਣਤੀ ਚਾਰ ਸਾਲ ਪਹਿਲਾਂ ਹੋਏ ਇਸ ਟੂਰਨਾਮੈਂਟ ਦੇ ਬਰਾਡਕਾਸਟਰਾਂ ਤੋਂ ਦੂਣੀ ਵੱਧ ਹੈ।
ਲੁਸਾਨੇ (ਸਵਿਟਜ਼ਰਲੈਂਡ): ਉੜੀਸਾ ਪੁਰਸ਼ ਹਾਕੀ ਵਰਲਡ ਕੱਪ ਟੂਰਨਾਮੈਂਟ ਦੇ ਮੈਚ ਵਿਸ਼ਵ ਦੇ ਕੁੱਲ 194 ਦੇਸ਼ਾਂ ਵਿੱਚ ਪ੍ਰਸਾਰਤ ਕੀਤੇ ਜਾਣਗੇ। ਸੋਮਵਾਰ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐਫਆਈਐਚ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 2014 ਵਿੱਚ ਹੋਏ ਇਸ ਦੇ ਪਿਛਲੇ ਸੰਸਕਰਣ ਦੇ ਮੁਕਾਬਲੇ ਇਸ ਵਾਰ ਦਾ ਪ੍ਰਸਾਰ 150 ਫੀਸਦੀ ਵਧਿਆ ਹੈ।