ਬੇਹਦ ਦਿਲਚਸਪ ਸੀ ਇਸ਼ਾਂਤ-ਪ੍ਰਤਿਮਾ ਦੀ ਪਹਿਲੀ ਮੁਲਾਕਾਤ
ਪ੍ਰਤਿਮਾ 5 ਭੈਣਾਂ 'ਚ ਸਭ ਤੋਂ ਛੋਟੀ ਹੈ। ਉਨ੍ਹਾਂ ਦੀ ਭੈਣ ਦਿਵਿਆ ਸਿੰਘ ਭਾਰਤ ਦੀ ਅੰਡਰ-16 ਪੁਰੁਸ਼ ਟੀਮ ਦੀ ਕੋਚ ਹੈ ਜਦਕਿ ਉਨ੍ਹਾਂ ਦੀ ਭੈਣ ਪ੍ਰਸ਼ਾਂਤੀ ਸਿੰਘ ਭਾਰਤ ਦੀ ਮੌਜੂਦਾ ਬਾਸਕਿਟਬਾਲ ਟੀਮ ਦੀ ਕਪਤਾਨ ਹੈ।
ਇਸਤੋਂ ਪਹਿਲਾਂ ਇਸੇ ਸਾਲ 19 ਜੂਨ ਇਸ਼ਾਂਤ ਸ਼ਰਮਾ ਨੇ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਮੰਗਣੀ ਕੀਤੀ ਸੀ।
Ishant-Pratima
ਵਿਆਹ 'ਤੇ ਆਉਣ ਵਾਲੇ ਗੈਸਟਸ 'ਚ ਇਸ਼ਾਂਤ-ਪ੍ਰਤਿਮਾ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਨਾਮ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ਼ਾਂਤ ਸ਼ਰਮਾ ਅਤੇ ਪ੍ਰਤਿਮਾ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਆਹ 'ਤੇ ਆਉਣ ਦਾ ਸੱਦਾ ਦਿੱਤਾ।
ਪਿਛਲੇ ਇੱਕ ਸਾਲ 'ਚ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੇ ਵਿਆਹ ਕੀਤਾ ਹੈ ਅਤੇ ਇਸੇ ਕੜੀ 'ਚ ਹੁਣ ਇਸ਼ਾਂਤ ਸ਼ਰਮਾ ਵੀ ਸ਼ਾਮਿਲ ਹੋ ਗਏ ਹਨ।
ਇਸ਼ਾਂਤ ਦੀ ਮੰਗਣੀ 'ਚ ਉਨ੍ਹਾਂ ਦੇ ਪਰਿਵਾਰ ਤੋਂ ਅਲਾਵਾ ਕੁਝ ਖਾਸ ਦੋਸਤ ਵੀ ਮੌਜੂਦ ਸਨ। ਇਸ਼ਾਂਤ ਦੀ ਮੰਗੇਤਰ ਪ੍ਰਤਿਮਾ ਵਾਰਾਨਸੀ ਦੀ ਰਹਿਣ ਵਾਲੀ ਹੈ, ਅਤੇ ਭਾਰਤੀ ਬਾਸਕਿਟਬਾਲ ਟੀਮ ਵੱਲੋਂ ਖੇਡਦੀ ਹੈ।
ਟੀਮ ਇੰਡੀਆ ਦੇ ਕ੍ਰਿਕਟਰ ਇੱਕ ਤੋਂ ਬਾਅਦ ਇੱਕ ਵਿਆਹ ਕਰਵਾਉਣ ਦੀ ਦੌੜ 'ਚ ਲੱਗੇ ਹੋਏ ਹਨ। ਇਸੇ ਦੌੜ 'ਚ ਇਸ਼ਾਂਤ ਸ਼ਰਮਾ ਦਾ ਨਾਮ ਵੀ ਜੁੜ ਗਿਆ ਹੈ।
ਦੋਨਾ ਦੀ ਪਹਿਲੀ ਮੁਲਾਕਾਤ ਸਾਲ 2011 'ਚ ਹੋਈ ਸੀ। ਇੱਕ ਬਾਸਕਿਟਬਾਲ ਟੂਰਨਾਮੈਂਟ 'ਚ ਇਸ਼ਾਂਤ ਬਤੌਰ ਚੀਫ ਗੈਸਟ ਪਹੁੰਚੇ ਸਨ।
ਇਸ਼ਾਂਤ ਸ਼ਰਮਾ ਨੂੰ ਮਸ਼ਹੂਰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨੇ ਕਲੀਨ ਬੋਲਡ ਕਰ ਦਿੱਤਾ। ਟੀਮ ਇੰਡੀਆ ਦੇ ਸਟਾਰ ਖਿਡਾਰੀ ਇਸ਼ਾਂਤ ਸ਼ਰਮਾ 9 ਦਿਸੰਬਰ ਨੂੰ ਬਾਸਕਿਟਬਾਲ ਖਿਡਾਰਨ ਪ੍ਰਤਿਮਾ ਸਿੰਘ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਇਹ ਵਿਆਹ ਦਿੱਲੀ ਦੇ ਇੱਕ ਫਾਰਮ ਹਾਊਸ 'ਚ ਹੋਵੇਗਾ।
ਇਥੇ ਹੀ ਮੈਚ ਦੌਰਾਨ ਉਨ੍ਹਾਂ ਨੇ ਪ੍ਰਤਿਮਾ ਨੂੰ ਵੇਖਿਆ ਅਤੇ ਉਨ੍ਹਾਂ ਦੇ ਖੇਡ ਤੋਂ ਕਾਫੀ ਪ੍ਰਭਾਵਿਤ ਹੋਏ। ਇਸ਼ਾਂਤ ਨੇ ਮੈਚ ਤੋਂ ਬਾਅਦ ਪ੍ਰਤਿਮਾ ਨਾਲ ਮੁਲਾਕਾਤ ਕੀਤੀ ਅਤੇ ਇਸੇ ਮੁਲਾਕਾਤ ਦੌਰਾਨ ਇਸ਼ਾਂਤ ਪ੍ਰਤਿਮਾ ਨੂੰ ਦਿਲ ਦੇ ਬੈਠੇ ਸਨ।
ਇਸ ਵਿਆਹ 'ਚ ਮਹੇਂਦਰ ਸਿੰਘ ਧੋਨੀ, ਯੁਵਰਾਜ ਸਿੰਘ ਅਤੇ ਕਈ ਹੋਰ ਮੌਜੂਦਾ ਅਤੇ ਸਾਬਕਾ ਖਿਡਾਰੀ ਹਾਜਰੀ ਲਵਾਉਣਗੇ।