ਉਨ੍ਹਾਂ ਨੇ ਧੋਨੀ ਨਾਲ ਆਪਣੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਜਿਹੜੇ ਬੱਲਿਆਂ ਨਾਲ ਕ੍ਰਿਕਟ ਮੈਚ ਖੇਡਦੇ ਸੀ, ਉਹ ਸਾਰੇ ਬੱਲੇ ਜਲੰਧਰ 'ਚ ਉਨ੍ਹਾਂ ਦੀ ਫੈਕਟਰੀ ਤੋਂ ਬਣ ਕੇ ਜਾਂਦੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੰਡਸਟਰੀ ਵੱਲੋਂ ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਦੇ ਬੱਲੇ ਤੇ ਹੋਰ ਕ੍ਰਿਕਟ ਦਾ ਸਾਮਾਨ ਬਣਾ ਕੇ ਦਿੱਤਾ ਗਿਆ ਹੈ, ਪਰ ਧੋਨੀ ਵਰਗਾ ਸ਼ਾਂਤ ਸੁਭਾਅ ਤੇ ਜ਼ਮੀਨ ਨਾਲ ਜੁੜਿਆ ਸ਼ਖਸ ਹੋਰ ਕੋਈ ਨਹੀਂ ਹੋ ਸਕਦਾ।
ਧੋਨੀ ਦੀ 7 ਨੰਬਰ ਜਰਸੀ ਰਿਟਾਇਰਮੈਂਟ ਤੋਂ ਬਾਅਦ ਕਿਸ ਨੂੰ ਮਿਲੇਗੀ? ਏਬੀਪੀ ਨਿਊਜ਼ ਨੂੰ ਸੂਤਰਾਂ ਨੇ ਦੱਸਿਆ
ਉਨ੍ਹਾਂ ਧੋਨੀ ਨਾਲ ਆਪਣੇ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਸੋਮਿਲ ਕੋਹਲੀ ਦਾ ਕਹਿਣਾ ਹੈ ਕਿ 1998 ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਧੋਨੀ ਨੂੰ ਪਹਿਲੀ ਕ੍ਰਿਕਟ ਕਿੱਟ ਰਾਂਚੀ ਭੇਜੀ ਸੀ ਤੇ ਅੱਜ 22 ਸਾਲ ਹੋ ਗਏ ਹਨ, ਉਨ੍ਹਾਂ ਦੀ ਐਮਐਸ ਧੋਨੀ ਨਾਲ ਇੱਕ ਰਿਸ਼ਤੇ ਦੀ ਤਾਰ ਜੁੜੇ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਇੱਕ ਕ੍ਰਿਕਟਰ ਬਾਖੂਬੀ ਜਾਣਦਾ ਹੈ ਪਰ ਜੋ ਪਿਆਰ ਉਨ੍ਹਾਂ ਦਾ ਐਮਐਸ ਧੋਨੀ ਨਾਲ ਰਿਹਾ ਉਹ ਸਭ ਨਾਲੋਂ ਵੱਖਰਾ ਹੈ।
ਕੈਨੇਡਾ ਦਾ ਨਿਆਗਰਾ ਫਾਲਸ ਵੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਰੰਗ 'ਚ ਰੰਗਿਆ
ਕੋਹਲੀ ਨੇ ਕਿਹਾ ਕਿ ਉਨ੍ਹਾਂ ਜਦ ਟੀਵੀ 'ਤੇ ਇਹ ਸੁਣਿਆ ਉਹ ਇਕਦਮ ਸੁੰਨ ਰਹਿ ਗਏ। ਜਦ ਵੀ ਇੰਟਰਨੈਸ਼ਨਲ ਮੈਚ ਹੁੰਦਾ ਸੀ ਤਾਂ ਉਹ ਹਰ ਵਾਰ ਧੋਨੀ ਲਈ ਕ੍ਰਿਕਟ ਦੀ ਕਿੱਟ ਤਿਆਰ ਕਰਦੇ ਸੀ। ਉਨ੍ਹਾਂ ਕਿਹਾ ਕਿ ਇੱਥੇ ਤੱਕ ਕਿ ਚਾਰ ਸਾਲ ਬਾਅਦ ਜਿਹੜਾ ਵਰਲਡ ਕੱਪ ਹੁੰਦਾ ਹੈ, ਉਸ ਵਿੱਚ ਕਰੋੜਾਂ ਦੀ ਐਡ ਛੱਡ ਕੇ ਧੋਨੀ ਨੇ ਸਾਡੇ ਲੋਗੋ ਲਾ ਕੇ ਹੀ ਮੈਚ ਖੇਡਿਆ ਜਿਸ ਤੋਂ ਪਤਾ ਚੱਲਦਾ ਹੈ ਕਿ ਮਾਹੀ ਨੂੰ ਪੈਸੇ ਦੇ ਨਾਲ ਬਿਲਕੁਲ ਵੀ ਪਿਆਰ ਨਹੀਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ