ਖਿਡਾਰੀਆਂ ਤੇ ਫੈਨਸ ਨੇ ਐਤਵਾਰ ਨੂੰ ਭਾਰਤੀ ਕ੍ਰਿਕਟ ਬੋਰਡ ਨੂੰ ਮਹਿੰਦਰ ਸਿੰਘ ਧੋਨੀ ਦੀ ਸੱਤ ਨੰਬਰ ਜਰਸੀ ਨੂੰ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਕਪਤਾਨ ਦੇ ਸਨਮਾਨ 'ਚ ਰਿਟਾਇਰ ਕਰਨ ਦੀ ਅਪੀਲ ਕੀਤੀ। ਧੋਨੀ ਨੇ ਕੱਲ੍ਹ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।


ਧੋਨੀ ਦੇ ਫੈਨਸ ਜਿਨ੍ਹਾਂ 'ਚ 7.8 ਮਿਲੀਅਨ ਟਵਿੱਟਰ ਫੌਲੋਅਰਜ਼ ਤੇ ਸਾਬਕਾ ਸਾਥੀ ਦਿਨੇਸ਼ ਕਾਰਤਿਕ ਸ਼ਾਮਲ ਹਨ, ਨੇ ਕਿਹਾ ਕਿ ਉਹ ਕਿਸੇ ਵੀ ਹੋਰ ਭਾਰਤੀ ਕ੍ਰਿਕਟਰ ਦੀ ਜਰਸੀ ਪਿੱਛੇ 7 ਨਹੀਂ ਦੇਖਣਾ ਚਾਹੁੰਦੇ ਤੇ ਬੀਸੀਸੀਆਈ ਨੂੰ ਇਸ ਜਰਸੀ ਨੂੰ ਰਿਟਾਇਰ ਕਰਨ ਦੀ ਅਪੀਲ ਕੀਤੀ। ਏਬੀਪੀ ਨਿਊਜ਼ ਨੂੰ ਸੂਤਰਾਂ ਨੇ ਦੱਸਿਆ ਹੈ ਕਿ ਅਜਿਹਾ ਨਹੀਂ ਕੀਤਾ ਜਾਵੇਗਾ ਤੇ ਧੋਨੀ ਅੰਤਮ ਫੈਸਲਾ ਲੈਣਗੇ ਕਿ ਜਰਸੀ ਨੰਬਰ 7 ਕਿਸੇ ਹੋਰ ਖਿਡਾਰੀ ਕੋਲ ਜਾਏਗੀ ਜਾਂ ਰਿਟਾਇਰ ਕਰ ਦਿੱਤੀ ਜਾਵੇਗੀ।




ਮੁਹੰਮਦ ਕੈਫ ਨੇ ਵੀ ਟਵੀਟ ਕੀਤਾ ਕਿ ਮੈਂ ਇਸ ਜਰਸੀ ਵਿੱਚ ਕਿਸੇ ਹੋਰ ਨੂੰ ਨਹੀਂ ਵੇਖ ਸਕਦਾ। ਦੱਸ ਦਈਏ ਕਿ ਸਚਿਨ ਤੇਂਦੁਲਕਰ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਬੀਸੀਸੀਆਈ ਨੇ ਅਧਿਕਾਰਤ ਤੌਰ 'ਤੇ 10 ਨੰਬਰ ਦੀ ਜਰਸੀ ਨੂੰ ਰਿਟਾਇਰ ਕੀਤਾ ਸੀ।