ਮੁੰਬਈ: ਕ੍ਰਿਕੇਟ ਵਿਸ਼ਵ ਕੱਪ 2019 ਲਈ ਭਾਰਤ ਨੇ ਵੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਵਿਰਾਟ ਕੋਹਲੀ ਸਾਂਭਣਗੇ ਜਦਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਬਣਾਇਆ ਗਿਆ ਹੈ। ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵਿਕਟ ਕੀਪਰ ਬਣਾਇਆ ਗਿਆ ਹੈ।

ਟੀਮ ਵਿੱਚ ਰਿਸ਼ਭ ਪੰਤ ਤੇ ਅੰਬਾਤੀ ਰਾਇਡੂ ਨੂੰ ਥਾਂ ਨਹੀਂ ਦਿੱਤੀ ਗਈ। ਦਿਨੇਸ਼ ਕਾਰਤਿਕ ਤੇ ਵਿਜੇ ਸ਼ੰਕਰ ਨੂੰ ਉਨ੍ਹਾਂ ਦੀ ਥਾਂ ਖਿਡਾਇਆ ਜਾ ਰਿਹਾ ਹੈ।

ਦੇਖੋ ਪੂਰੀ ਟੀਮ ਦੀ ਸੂਚੀ- 

  1. ਵਿਰਾਟ ਕੋਹਲੀ (ਕਪਤਾਨ)

  2. ਰੋਹਿਤ ਸ਼ਰਮਾ (ਉਪ-ਕਪਤਾਨ)

  3. ਮਹੇਂਦਰ ਸਿੰਘ ਧੋਨੀ (ਵਿਕਟ ਕੀਪਰ)

  4. ਸ਼ਿਖਰ ਧਵਨ

  5. ਕੇ.ਐਲ. ਰਾਹੁਲ

  6. ਵਿਜੇ ਸ਼ੰਕਰ

  7. ਕੇਦਾਰ ਜਾਧਵ

  8. ਦਿਨੇਸ਼ ਕਾਰਤਿਕ

  9. ਯਜੁਵੇਂਦਰ ਚਹਿਲ

  10. ਕੁਲਦੀਪ ਯਾਦਵ

  11. ਭੁਵਨੇਸ਼ਵਰ ਕੁਮਾਰ

  12. ਜਸਪ੍ਰੀਤ ਬੁਮਰਾਹ

  13. ਹਾਰਦਿਕ ਪੰਡਿਆ

  14. ਰਵਿੰਦਰ ਜਡੇਜਾ

  15. ਮੁਹੰਮਦ ਸ਼ੰਮੀ