ਆਸਟਰੇਲੀਆ ਦੇ ਬੱਲੇਬਾਜ਼ੀ ਕ੍ਰਮ ਨੇ ਇਕ ਵਾਰ ਫਿਰ ਭਾਰਤ ਦੀ ਮਾੜੀ ਗੇਂਦਬਾਜ਼ੀ 'ਤੇ ਕਾਫੀ ਦੌੜਾਂ ਬਣਾਈਆਂ ਹਨ ਅਤੇ ਸਿਡਨੀ ਕ੍ਰਿਕਟ ਗਰਾਉਂਡ 'ਤੇ ਐਤਵਾਰ ਨੂੰ ਦੂਜੇ ਵਨਡੇ ਮੈਚ 'ਚ 50 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 389 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ ਹੈ। ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਪਹਿਲੇ ਮੈਚ ਦਾ ਫਾਰਮ ਜਾਰੀ ਰੱਖਿਆ ਤੇ ਭਾਰਤੀ ਗੇਂਦਬਾਜ਼ਾਂ ਦੇ ਚਿਹਰੇ ਨਿਰਾਸ਼ਾ ਵਿੱਚ ਦਿਖਾਈ ਦਿੱਤੇ।
1 ਲੱਖ ਤੋਂ ਵੀ ਵੱਧ ਕੀਮਤ 'ਤੇ ਵੇਚਿਆ ਜਾ ਰਿਹਾ 30 ਹਜ਼ਾਰ 'ਚ ਤਿਆਰ ਹੋਣ ਵਾਲਾ iPhone
ਪਹਿਲੇ ਵਨਡੇ ਮੈਚ 'ਚ ਆਸਟਰੇਲੀਆ ਨੇ 374 ਦੌੜਾਂ ਬਣਾਈਆਂ ਜੋ ਵਨ ਡੇ ਮੈਚਾਂ 'ਚ ਭਾਰਤ ਖ਼ਿਲਾਫ਼ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਸੀ, ਜਿਸ ਨੂੰ ਉਨ੍ਹਾਂ ਨੇ ਇਕ ਦਿਨ ਬਾਅਦ ਪਾਰ ਕਰਕੇ ਨਵਾਂ ਸਕੋਰ ਬਣਾਇਆ। ਆਸਟਰੇਲੀਆ ਦੇ ਟੌਪ ਪੰਜ ਬੱਲੇਬਾਜ਼ਾਂ ਨੇ 50 ਤੋਂ ਵੱਧ ਦੌੜਾਂ ਬਣਾਈਆਂ। ਸਟੀਵ ਸਮਿਥ ਨੇ ਸੈਂਕੜਾ ਲਗਾਇਆ ਅਤੇ ਬਾਕੀ ਚਾਰ ਅਰਧ ਸੈਂਕੜੇ ਲਗਾਏ। ਡੇਵਿਡ ਵਾਰਨਰ (83) ਅਤੇ ਐਰੋਨ ਫਿੰਚ ਫਿੰਚ ਦੀ ਸ਼ੁਰੂਆਤੀ ਜੋੜੀ ਨੇ ਪਹਿਲੇ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕੀਤੀ।
ਵਾਅਦਾ ਕਿਸਾਨਾਂ ਨਾਲ ਪਰ ਆਮਦਨ ਦੁੱਗਣੀ ਅਡਾਨੀ-ਅੰਬਾਨੀ ਦੀ ਹੋਈ, ਰਾਹੁਲ ਦਾ ਦਾਅਵਾ, ਕਦੇ ਨਹੀਂ ਕੱਢਣਗੇ ਕਿਸਾਨੀ ਮਸਲਿਆਂ ਦਾ ਹੱਲ
ਇਹ ਜੋੜੀ ਦੀ ਭਾਰਤ ਵਿਰੁੱਧ ਲਗਾਤਾਰ ਦੂਜੇ ਸੈਂਕੜੇ ਦੀ ਸਾਂਝੇਦਾਰੀ ਹੈ। ਇਸ ਮੈਦਾਨ 'ਤੇ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਦੋਵਾਂ ਨੇ 156 ਦੌੜਾਂ ਜੋੜੀਆਂ। ਵਨਡੇ ਮੈਚਾਂ ਵਿਚ ਇਹ ਲਗਾਤਾਰ ਤੀਸਰੀ ਵਾਰ ਹੈ ਜਦੋਂ ਭਾਰਤ ਨੇ ਪਹਿਲੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕੀਤੀ ਹੈ ਅਤੇ ਇਹ ਇਕ ਰਿਕਾਰਡ ਵੀ ਹੈ। 978 ਵਨਡੇ ਮੈਚਾਂ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ ਦੇ ਖਿਲਾਫ ਲਗਾਤਾਰ ਤਿੰਨ ਵਨਡੇ ਮੈਚਾਂ 'ਚ ਪਹਿਲੀ ਵਿਕਟ ਲਈ ਸੈਂਕੜਾ ਬਣਾਉਣ ਦੀ ਸਾਂਝੇਦਾਰੀ ਹੋਈ ਸੀ। ਇਨ੍ਹਾਂ ਦੋਵਾਂ ਵਨਡੇ ਮੈਚਾਂ ਤੋਂ ਪਹਿਲਾਂ, ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਅਤੇ ਹੈਨਰੀ ਨਿਕੋਲਜ਼ ਦੀ ਜੋੜੀ ਨੇ ਮਾਊਂਟ ਮੌਨਗਾਨੁਈ ਵਿਖੇ ਪਹਿਲੇ ਵਿਕਟ ਲਈ 106 ਦੌੜਾਂ ਜੋੜੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
IND Vs AUS 2nd ODI: ਆਸਟਰੇਲੀਆ ਨੇ ਦਿੱਤੀ ਭਾਰਤ ਨੂੰ ਵੱਡੀ ਚੁਣੌਤੀ, ਬਣਾਇਆ ਪਹਾੜ ਵਰਗਾ ਸਕੋਰ
ਏਬੀਪੀ ਸਾਂਝਾ
Updated at:
29 Nov 2020 03:56 PM (IST)
ਆਸਟਰੇਲੀਆ ਦੇ ਬੱਲੇਬਾਜ਼ੀ ਕ੍ਰਮ ਨੇ ਇਕ ਵਾਰ ਫਿਰ ਭਾਰਤ ਦੀ ਮਾੜੀ ਗੇਂਦਬਾਜ਼ੀ 'ਤੇ ਕਾਫੀ ਦੌੜਾਂ ਬਣਾਈਆਂ ਹਨ ਅਤੇ ਸਿਡਨੀ ਕ੍ਰਿਕਟ ਗਰਾਉਂਡ 'ਤੇ ਐਤਵਾਰ ਨੂੰ ਦੂਜੇ ਵਨਡੇ ਮੈਚ 'ਚ 50 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 389 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ ਹੈ।
- - - - - - - - - Advertisement - - - - - - - - -