Ind vs Aus: ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਗਏ  ਫੈਸਲਾਕੁਨ ਵਨਡੇ ਮੈਚ 'ਚ ਭਾਰਤ ਨੇ ਆਸਟ੍ਰੇਲਿਆ ਨੂੰ 7 ਵਿਕਟਾਂ ਨਾਲ ਹਰਾ ਕਿ ਸੀਰੀਜ਼ ਤੇ 2-1 ਨਾਲ ਕਬਜ਼ਾ ਕਰ ਲਿਆ ਹੈ। 287 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 3 ਵਿਕਟ ਗੁਆ ਕੇ 47ਵੇਂ ਓਵਰ ਵਿੱਚ ਹੀ ਮੈਚ ਜਿੱਤ ਲਿਆ।


ਭਾਰਤ ਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦਾ ਅੱਜ ਤੀਜਾ ਤੇ ਫੈਸਲਾਕੁਨ ਵਨਡੇ ਮੈਚ ਖੇਡਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਰਾਜਕੋਟ ਵਿੱਚ ਸੀਰੀਜ਼ ਨੂੰ 1-1 ਨਾਲ ਬਰਾਬਰ ਕਰਨ ਲਈ ਪਿੱਛਲਾ ਮੈਚ ਵੀ ਜਿੱਤਿਆ ਸੀ। ਅੱਜ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ 9 ਵਿਕਟਾਂ ਗੁਆ ਕੇ ਭਾਰਤ ਅੱਗੇ 287 ਦੌੜਾਂ ਦਾ ਟੀਚਾ ਰੱਖਿਆ ।

ਇਹ ਮੈਚ ਐਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ 14 ਚੌਕੇ ਜੜਕੇ 131 ਦੌੜਾਂ ਬਣਾਈਆਂ। ਜਦਕਿ ਮਾਰਨਸ ਲੈਬੁਸੈਗਨੇ ਨੇ 54 ਤੇ ਐਕਸ ਕੈਰੀ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਆਸਟ੍ਰੇਲੀਆ ਦੀ ਸ਼ੁਰੂਆਤ ਕੁਝ ਖਾਸ ਨਹੀਂ ਹੋਈ। ਉਨ੍ਹਾਂ ਪਹਿਲਾ ਵਿਕਟ 18 ਦੌੜਾਂ ਤੇ ਦੂਜਾ ਵਿਕਟ 46 ਦੌੜਾਂ ਤੇ ਹੀ ਗੁਆ ਲਈਆਂ ਸਨ।

ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 128 ਗੇਂਦਾ 'ਚ 119 ਦੌੜਾਂ ਬਣਾਈਆਂ। ਜਦਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 89 ਦੌੜਾਂ ਅਤੇ ਸ਼ਰੇਅਸ ਆਈਅਰ ਨੇ 44 ਦੌੜਾ ਦਾ ਯੋਗਦਾਨ ਪਾਇਆ।

ਗੇਂਦਬਾਜ਼ੀ ਵਲੋਂ ਭਾਰਤੀ ਗੇਂਦਬਾਜ਼ ਮੁਹੰਮਦ ਸ਼ਾਮੀ ਨੇ ਚਾਰ ਵਿਕਟਾਂ ਹਾਸਲ ਕੀਤੀਆਂ।