ਸਿਡਨੀ ਕ੍ਰਿਕਟ ਗਰਾਉਂਡ 'ਚ ਐਤਵਾਰ ਨੂੰ ਖੇਡੇ ਗਏ ਦੂਜੇ ਵਨਡੇ ਮੈਚ 'ਚ ਆਸਟਰੇਲੀਆ ਨੇ ਭਾਰਤ ਨੂੰ 51 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 2-0 ਦੀ ਜੇਤੂ ਬੜਤ ਹਾਸਲ ਕਰ ਲਈ ਹੈ ਅਤੇ ਭਾਰਤੀ ਟੀਮ ਵਨਡੇ ਸੀਰੀਜ਼ 'ਚ ਹਾਰ ਗਈ ਹੈ। ਸਟੀਵ ਸਮਿਥ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਦਿੱਤਾ ਗਿਆ ਹੈ।


ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 389 ਦੌੜਾਂ ਬਣਾਈਆਂ। 390 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਦਿਆਂ, ਭਾਰਤੀ ਟੀਮ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ 338 ਦੌੜਾਂ ਹੀ ਬਣਾ ਸਕੀ। ਭਾਰਤ ਲਈ ਕਪਤਾਨ ਵਿਰਾਟ ਕੋਹਲੀ ਨੇ 87 ਗੇਂਦਾਂ ਵਿੱਚ 89 ਦੌੜਾਂ ਬਣਾਈਆਂ।

IND Vs AUS 2nd ODI: ਆਸਟਰੇਲੀਆ ਨੇ ਦਿੱਤੀ ਭਾਰਤ ਨੂੰ ਵੱਡੀ ਚੁਣੌਤੀ, ਬਣਾਇਆ ਪਹਾੜ ਵਰਗਾ ਸਕੋਰ

ਇਸ ਪਾਰੀ ਦੌਰਾਨ ਕੋਹਲੀ ਨੇ 7 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਲੋਕੇਸ਼ ਰਾਹੁਲ ਨੇ 76 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਅਤੇ ਪੰਜ ਛੱਕੇ ਮਾਰੇ। ਹਾਲਾਂਕਿ, ਉਹ ਭਾਰਤ ਨਹੀਂ ਜਿੱਤਾ ਸਕੇ। ਸਟਰੇਲੀਆ ਲਈ ਪੈਟ ਕਮਿੰਸ ਨੇ 3, ਐਡਮ ਜੈਂਪਾ ਅਤੇ ਜੋਸ਼ ਹੇਜ਼ਲਵੁੱਡ ਨੇ 2-2 ਵਿਕਟਾਂ ਲਈਆਂ। ਜਦਕਿ ਹੈਨਰੀਕਸ ਅਤੇ ਮੈਕਸਵੈੱਲ ਨੂੰ 1-1 ਦੀ ਸਫਲਤਾ ਮਿਲੀ।

ਵਾਰਨਰ ਨੇ 77 ਗੇਂਦਾਂ ਵਿੱਚ 83 ਦੌੜਾਂ ਬਣਾਈਆਂ। ਫਿੰਚ ਨੇ 60 ਦੌੜਾਂ ਬਣਾਈਆਂ। ਸਟੀਵ ਸਮਿਥ ਨੇ ਇਸ ਲੜੀ 'ਚ ਆਪਣਾ ਲਗਾਤਾਰ ਦੂਜਾ ਸੈਂਕੜਾ ਬਣਾਇਆ। ਸਮਿਥ ਨੇ 64 ਗੇਂਦਾਂ 'ਤੇ 104 ਦੌੜਾਂ ਬਣਾਈਆਂ। ਸਮਿਥ ਨੇ ਆਪਣੀ ਪਾਰੀ 'ਚ 14 ਚੌਕੇ ਅਤੇ ਦੋ ਛੱਕੇ ਲਗਾਏ। ਮਾਰਨਸ ਲੈਬੂਸ਼ੈਨ ਨੇ 61 ਗੇਂਦਾਂ ਵਿੱਚ 70 ਦੌੜਾਂ ਬਣਾਈਆਂ। ਆਖ਼ਰੀ ਪਲ, ਗਲੇਨ ਮੈਕਸਵੈਲ 29 ਗੇਂਦਾਂ 'ਤੇ 63 ਦੌੜਾਂ ਬਣਾ ਕੇ ਨਾਬਾਦ ਪਰਤ ਗਏ। ਉਸ ਭਾਰਤੀ ਗੇਂਦਬਾਜ਼ਾਂ ਦੀ ਜ਼ਬਰਦਸਤ ਕਲਾਸ ਲਈ। ਭਾਰਤ ਲਈ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਿਆ ਨੇ ਇਕ-ਇਕ ਵਿਕਟ ਲਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ