Ind vs Aus: ਭਾਰਤ ਅਤੇ ਆਸਟ੍ਰੇਲਿਆ ਵਿੱਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਆਸਟ੍ਰੇਲਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਪਛਿਲੇ ਮੈਚ ਵਿੱਚ ਭਾਰਤ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ।ਸੀਰੀਜ਼ ਦਾ ਦੂਜਾ ਮੈਚ ਹੁਣ ਤੋਂ ਕੁਝ ਸਮੇਂ ਬਾਅਦ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਸੀਰੀਜ਼ ਵਿੱਚ 0-1 ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਨੂੰ ਦੂਜੇ ਵਨਡੇ ਮੈਚ ਵਿੱਚ ਜਿੱਤ ਦੀ ਜ਼ਰੂਰਤ ਹੈ। ਜੇ ਟੀਮ ਇਸ ਮੈਚ ਵਿੱਚ ਹਾਰ ਜਾਂਦੀ ਹੈ, ਤਾਂ ਉਹ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਹਾਰ ਜਾਵੇਗੀ। ਆਸਟਰੇਲੀਆ ਦੇ ਸਾਹਮਣੇ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ, ਤਿੰਨੋਂ ਖੇਤਰਾਂ ਵਿੱਚ ਫਲਾਪ ਰਹੀ ਹੈ।ਰਾਜਕੋਟ ਵਿੱਚ ਜਿੱਤ ਹਾਸਲ ਕਰਨ ਲਈ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਅੱਜ ਦੇ ਮੈਚ ਦੀਆਂ ਟੀਮਾਂ
ਇੰਡੀਆ ਟੀਮ: ਰੋਹਿਤ ਸ਼ਰਮਾ, ਸ਼ਿਖਰ ਧਵਨ, ਵਿਰਾਟ ਕੋਹਲੀ (C), ਕੇ ਐਲ ਰਾਹੁਲ (WK), ਸ਼ੇਰਯਸ ਅਯੇਰ, ਮਨੀਸ਼ ਪਾਂਡੇ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਨਵਦੀਪ ਸੈਣੀ, ਜਸਪ੍ਰੀਤ ਬੁਮਰਾਹ
ਆਸਟ੍ਰੇਲੀਆ ਟੀਮ: ਡੇਵਿਡ ਵਾਰਨਰ, ਐਰੋਨ ਫਿੰਚ (C), ਮਾਰਨਸ ਲੈਬੂਸਚੇਗਨ, ਸਟੀਵਨ ਸਮਿਥ, ਐਸ਼ਟਨ ਟਰਨਰ, ਐਲੈਕਸ ਕੈਰੀ (Wk), ਐਸ਼ਟਨ ਅਗਰ, ਪੈਟ ਕੁਮਿੰਸ, ਮਿਸ਼ੇਲ ਸਟਾਰਕ, ਕੇਨ ਰਿਚਰਡਸਨ, ਐਡਮ ਜੈਂਪਾ
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਟੀਮ ਨੇ 15 ਓਵਰ 'ਚ 87 ਦੋੜਾਂ ਬਣਾ ਕਿ 1 ਵਿਕਟ ਗਵਾ ਲਿਆ। ਓਪਨਿੰਗ ਬੱਲੇਬਾਜ਼ ਰੋਹਿਤ ਸ਼ਰਮਾਂ 42 ਦੋੜਾਂ ਬਣਾ ਕੇ ਐਲਬੀਡਬਲਯੂ ਆਉਟ ਹੋ ਗਏ।
19ਵੇਂ ਓਵਰ 'ਚ ਧਵਨ ਨੇ ਸਟਾਰਲ ਦੀ ਗੇਂਦ 'ਤੇ ਸਿੰਗਲ ਲੈ ਕੇ 29 ਵਾਂ ਅਰਧ ਸੈਂਕੜਾ ਪੂਰਾ ਕੀਤਾ। ਪਾਰੀ 'ਚ 60 ਗੇਂਦਾਂ ਦਾ ਸਾਹਮਣਾ ਕਰਦਿਆਂ ਛੇ ਚੌਕੇ ਲਗਾਏ।
ਭਾਰਤ 31 ਓਵਰ ਦੇ ਗੇਮ ਤੋਂ ਬਾਅਦ 196 ਦੋੜਾਂ ਬਣਾ ਕਿ 2 ਵਿਕਟ ਗਵਾ ਚੁੱਕਾ ਹੈ।ਸ਼ਿਖਰ ਧਵਨ ਆਪਣੇ ਸੈਂਕੜੇ ਤੋਂ 4 ਰਨ ਪਿਛੇ ਰਹਿ ਗਏ ਅਤੇ 90 ਗੇਂਦਾ 'ਚ 96 ਦੋੜਾਂ ਬਣਾ ਕਿ ਆਉਟ ਹੋ ਗਏ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ 'ਚ 6 ਵਿਕਟਾਂ ਦੇ ਨੁਕਸਾਨ ਤੋਂ ਬਾਅਦ 340 ਦੋੜਾਂ ਦਾ ਵਿਸ਼ਾਲ ਟੀਚਾ ਰੱਖਿਆ ਹੈ। ਵਿਰਾਟ ਕੋਹਲੀ ਨੇ 78, ਲੋਕੇਸ਼ ਰਾਹੁਲ ਨੇ 80 ਦੋੜਾਂ ਦੀ ਸਾਂਝੇਦਾਰੀ ਪਾਈ ਅਤੇ ਰਵਿੰਦਰ ਜਡੇਜਾ 20 ਦੋੜਾਂ ਬਣਾ ਕਿ ਨਬਾਦ ਰਿਹੇ।
ਉਧਰ ਆਸਟ੍ਰੇਲਿਆ ਦੇ ਗੇਂਦਬਾਜ਼ ਐਡਮ ਜ਼ੈਂਪਾ ਨੇ 50 ਰਨ ਦੇ ਕਿ 3 ਵਿਕਟ ਹਾਸਲ ਕੀਤੇ।
341 ਦੋੜਾਂ ਦੇ ਟੀਚੇ ਦਾ ਪਿੱਛਾ ਕਰਦੀ ਆਸਟ੍ਰੇਲਿਆ ਦੀ ਟੀਮ 38 ਓਵਰ ਦੀ ਗੇਮ ਤੋਂ ਬਾਅਦ 5 ਵਕੀਟਾਂ ਗਵਾ ਕੇ 221 ਦੋੜਾਂ ਬਣਾ ਚੁੱਕੀ ਹੈ। ਬੱਲੇਬਾਜ਼ ਸਟੀਵ ਸਮਿਥ 102 ਗੇਂਦਾਂ 'ਚ 98 ਦੋੜਾਂ ਬਣਾ ਕੇ ਆਉਟ ਹੋ ਗਏ।
341 ਦੋੜਾਂ ਦੇ ਟੀਚੇ ਦਾ ਪਿੱਛਾ ਕਰਦੀ ਆਸਟ੍ਰੇਲਿਆ ਟੀਮ 5 ਵਕੀਟਾਂ ਗੁਆ ਚੁੱਕੀ ਹੈ
ਏਬੀਪੀ ਸਾਂਝਾ
Updated at:
17 Jan 2020 01:23 PM (IST)
ਭਾਰਤ ਅਤੇ ਆਸਟ੍ਰੇਲਿਆ ਵਿੱਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਆਸਟ੍ਰੇਲਿਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਪਛਿਲੇ ਮੈਚ ਵਿੱਚ ਭਾਰਤ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ।ਸੀਰੀਜ਼ ਦਾ ਦੂਜਾ ਮੈਚ ਹੁਣ ਤੋਂ ਕੁਝ ਸਮੇਂ ਬਾਅਦ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
- - - - - - - - - Advertisement - - - - - - - - -