ਦੱਸ ਦਇਏ ਕਿ ਜੀਸੈਟ-30 ਇੱਕ ਦੂਰਸੰਚਾਰ ਉਪਗ੍ਰਹਿ ਹੈ ਜੋ ਇਸਰੋ ਦੁਆਰਾ ਡਿਜ਼ਾਈਨ ਅਤੇ ਬਣਾਇਆ ਗਿਆ ਹੈ। ਇਹ ਇਨਸੈਟ ਸੈਟੇਲਾਈਟ ਦੀ ਥਾਂ ਕੰਮ ਕਰੇਗਾ। ਇਹ ਰਾਜ ਦੁਆਰਾ ਚਲਾਏ ਜਾ ਰਹੇ ਅਤੇ ਨਿਜੀ ਸੇਵਾ ਪ੍ਰਦਾਤਾਵਾਂ ਨੂੰ ਸੰਚਾਰ ਲਿੰਕ ਪ੍ਰਦਾਨ ਕਰਨ ਦੀ ਯੋਗਤਾ ਨੂੰ ਵਧਾਏਗਾ। ਮਿਸ਼ਨ ਦੀ ਕੁਲ ਅਵਧੀ 38 ਮਿੰਟ 25 ਸਕਿੰਟ ਹੋਵੇਗੀ। ਇਸ ਦਾ ਭਾਰ ਲਗਪਗ 3100 ਕਿਲੋਗ੍ਰਾਮ ਹੈ।
ਜੀਸੈਟ-30 ਭਾਰਤ ਲਈ 15 ਸਾਲਾਂ ਤੱਕ ਧਰਤੀ ਦੇ ਉੱਤੇ ਕੰਮ ਕਰਨਾ ਜਾਰੀ ਰੱਖੇਗਾ। ਇਹ ਸੈਟੇਲਾਈਟ ਡੀਟੀਐਚ, ਟੈਲੀਵਿਜ਼ਨ ਅਪਲਿੰਕ ਅਤੇ ਵੀਸੈਟ ਸੇਵਾ ਦੇ ਸੰਚਾਰ ਲਈ ਵਰਤਿਆ ਜਾਂਦਾ ਹੈ। ਇਹ ਸੈਟੇਲਾਈਟ ਦੇਸ਼ 'ਚ ਨਵੀਂ ਇੰਟਰਨੈਟ ਤਕਨੀਕ ਲਿਆਉਣ 'ਚ ਮਦਦ ਕਰੇਗਾ। ਜੀਸੈਟ -30 ਦਾ ਕਮਿਊਨੀਕੇਸ਼ਨ ਪੇਲੋਡ ਗਕੋ ਦੀ ਮਦਦ ਨਾਲ ਟੈਲੀਪੋਰਟ ਸੇਵਾਵਾਂ, ਡਿਜੀਟਲ ਸੈਟੇਲਾਈਟ ਨਿਊਜ਼ ਆਰਕਾਈਵਿੰਗ (ਡੀਐਸਐਨਜੀ) ਵਰਗੀਆਂ ਸੇਵਾਵਾਂ ਦੇ ਸੰਚਾਰ 'ਚ ਸਹਾਇਤਾ ਕਰੇਗਾ। ਮੌਸਮ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਵੀ ਇਸੇ ਸੈਟੇਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ।