India vs England 5th T20: ਪੰਜ ਟੀ -20 ਮੈਚਾਂ ਦੀ ਲੜੀ ਦਾ ਆਖਰੀ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਈਯੋਨ ਮੋਰਗਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਹਾਲਾਂਕਿ ਆਖਰੀ ਟੀ -20 ਮੈਚ 'ਚ ਆਪਣੀ ਪਲੇਇੰਗ 11 'ਚ ਤਬਦੀਲੀ ਕੀਤੀ ਹੈ। 


 


ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ ਨਟਰਾਜਨ ਦੇ ਖੇਡਣ ਬਾਰੇ ਜਾਣਕਾਰੀ ਦਿੱਤੀ ਹੈ। ਨਟਰਾਜਨ ਕੇਐਲ ਰਾਹੁਲ ਦੀ ਜਗ੍ਹਾ ਹੋਣਗੇ। ਰਾਹੁਲ ਨੇ ਇਸ ਲੜੀ 'ਚ ਹੁਣ ਤਕ ਸਾਰੇ ਚਾਰ ਮੈਚ ਖੇਡੇ ਸਨ ਪਰ ਉਹ ਕੋਈ ਵੱਡੀ ਪਾਰੀ ਖੇਡਣ 'ਚ ਅਸਫਲ ਰਿਹਾ। ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਦੇ ਪਹਿਲੇ ਚਾਰ ਮੈਚਾਂ 'ਚ ਨਟਰਾਜਨ ਫਿੱਟ ਨਾ ਹੋਣ ਕਾਰਨ ਨਹੀਂ ਖੇਡ ਸਕੇ ਸਨ।


 


ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕੇਐਲ ਰਾਹੁਲ ਦੇ ਨਾ ਖੇਡਣ ਕਾਰਨ ਓਪਨਿੰਗ ਦਾ ਜਿੰਮਾ ਸੰਭਾਲਣਗੇ। ਵਿਰਾਟ ਕੋਹਲੀ ਨੇ ਕਿਹਾ ਹੈ ਕਿ ਉਹ ਸੂਰਜਕੁਮਾਰ ਦੇ ਬੱਲੇਬਾਜ਼ੀ ਕ੍ਰਮ ਨੂੰ ਬਦਲਣਾ ਨਹੀਂ ਚਾਹੁੰਦੇ। ਇਸ ਲਈ ਸੂਰਿਆ ਇਕ ਵਾਰ ਫਿਰ ਪਿਛਲੇ ਮੈਚ ਵਾਂਗ ਤੀਜੇ ਨੰਬਰ 'ਤੇ ਖੇਡਣਗੇ। 


 



 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904