ਨਵੀਂ ਦਿੱਲੀ: 'ਕ੍ਰਿਕਟ ਦੇ ਮੱਕਾ' ਕਿਹੇ ਜਾਣ ਵਾਲੇ ਸਟੇਡਿਅਮ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਵਿੱਚ, ਇੰਗਲੈਂਡ ਦੇ ਪ੍ਰਸ਼ੰਸਕਾਂ ਨੇ ਕੇਐਲ ਰਾਹੁਲ 'ਤੇ ਬੀਅਰ ਅਤੇ ਸ਼ੈਂਪੇਨ ਦੇ ਢੱਕਣ ਸੁੱਟੇ।
ਦੂਜਾ ਟੈਸਟ ਮੈਚ ਲਾਰਡਸ ਕ੍ਰਿਕਟ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੇ ਪਹਿਲੀ ਪਾਰੀ ਵਿੱਚ 129 ਦੌੜਾਂ ਬਣਾਈਆਂ। ਰਾਹੁਲ ਦੀ ਇਸ ਸ਼ਾਨਦਾਰ ਸੈਂਕੜੇ ਦੀ ਪਾਰੀ ਦੇ ਆਧਾਰ 'ਤੇ ਭਾਰਤ ਨੇ ਪਹਿਲੀ ਪਾਰੀ 'ਚ 364 ਦੌੜਾਂ ਬਣਾਈਆਂ। ਮੈਚ ਦੇ ਤੀਜੇ ਦਿਨ, ਜਦੋਂ ਭਾਰਤੀ ਕ੍ਰਿਕਟ ਟੀਮ ਫੀਲਡਿੰਗ ਕਰ ਰਹੀ ਸੀ, ਸਟੇਡੀਅਮ ਵਿੱਚ ਬੈਠੇ ਕੁਝ ਦਰਸ਼ਕਾਂ ਨੇ ਕੇਐਲ ਰਾਹੁਲ ਉੱਤੇ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਸੁੱਟਣੇ ਸ਼ੁਰੂ ਕਰ ਦਿੱਤੇ।
ਜਦੋਂ ਕੇਐਲ ਰਾਹੁਲ ਨਾਲ ਇਹ ਸ਼ਰਮਨਾਕ ਹਰਕਤ ਹੋਈ, ਉਹ ਸੀਮਾ ਦੇ ਨੇੜੇ ਫੀਲਡਿੰਗ ਕਰ ਰਿਹਾ ਸੀ। ਇੰਗਲੈਂਡ ਦੇ ਦਰਸ਼ਕਾਂ ਦੀ ਇਸ ਕਾਰਵਾਈ ਦੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।68 ਵੇਂ ਓਵਰ ਦੇ ਦੌਰਾਨ, ਪ੍ਰਸਾਰਕਾਂ ਨੇ ਗੁੱਸੇ ਵਿੱਚ ਆਏ ਕੇਐਲ ਰਾਹੁਲ ਅਤੇ ਉਨ੍ਹਾਂ ਸਟੈਂਡਾਂ ਨੂੰ ਦਿਖਾਇਆ ਜਿਨ੍ਹਾਂ ਤੋਂ ਢੱਕਣ ਆਏ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੇਐਲ ਰਾਹੁਲ ਨੂੰ ਅਜਿਹਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੌਮੇਂਟਰੀ ਦੌਰਾਨ ਇਸ ਘਟਨਾ ਦਾ ਜ਼ਿਕਰ ਵੀ ਕੀਤਾ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :